ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤੁਰਾਸਾਹ ਅਤੇ ਤੁਰਾਸਾਟ. ਸੰਗ੍ਯਾ- ਇੰਦ੍ਰ, ਜੋ ਤੁਰਾ (ਵੇਗ) ਨੂੰ ਸਹਾਰਦਾ ਹੈ. ਇੰਦ੍ਰ ਸ਼ਤ੍ਰੂਆਂ ਦੇ ਵੇਗ ਨੂੰ ਸਹਨ ਕਰਦਾ ਹੈ, ਇਸ ਵਾਸਤੇ ਤੁਰਾਸਾਹ ਸੰਗ੍ਯਾ- ਹੈ.


ਸੰਗ੍ਯਾ- ਤੁਰਾਸਾਟ (ਇੰਦ੍ਰ) ਦੇ ਪਿਤਾ (ਕਸ਼੍ਯਪ) ਦੀ. ਭਾਵ- ਪ੍ਰਿਥਿਵੀ. (ਸਨਾਮਾ)


ਦੇਖੋ, ਤੁੜਾਉਣਾ. "ਇਸਹਿ ਤੁਰਾਵਹੁ ਘਾਲਹੁ ਸਾਟਿ." (ਗੌਂਡ ਕਬੀਰ)


ਕ੍ਰਿ. ਵਿ- ਤੁਰੰਤ. ਫ਼ੌਰਨ. ਦੇਖੋ, ਤੁਰ. "ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ." (ਸਵਾ ਮਃ ੧) ੨. ਤੁਰਕੇ. ਚੱਲਕੇ। ੩. ਸੰ. ਸੰਗ੍ਯਾ- ਜੁਲਾਹੇ ਦੀ ਤੁਰ.


ਸੰ. ਸੰਗ੍ਯਾ- ਜੁਲਾਹੇ ਦੀ ਕੁੱਚ. "ਤੁਰੀ ਨਾਰਿ ਕੀ ਛੋਡੀ ਬਾਤਾ." (ਗੌਂਡ ਕਬੀਰ) ਕੁੱਚ ਅਤੇ ਨਾਰਿ (ਨਲਕੀ) ਦਾ ਨਾਉਂ ਹੀ ਨਹੀਂ ਲੈਂਦਾ। ੨. ਸੰ. ਤੁਰਗੀ. ਘੋੜੀ. "ਇਕ ਤਾਜਨਿ ਤੁਰੀ ਚੰਗੇਰੀ." (ਧਨਾ ਧੰਨਾ) "ਹਰਿਰੰਗੁ ਤੁਰੀ ਚੜਾਇਆ." (ਵਡ ਮਃ ੪. ਘੋੜੀਆਂ) ੩. ਤੁਰੀਯ (ਚੌਥੀ) ਅਵਸਥਾ. "ਗੁਰੁ ਚੇਲੇ ਵੀਵਾਹੁ ਤੁਰੀ ਚੜਾਇਆ." (ਭਾਗੁ) ਇਸ ਤੁਕ ਵਿੱਚ ਤੁਰੀ ਦੇ ਦੋ ਅਰਥ ਹਨ- ਘੋੜੀ ਅਤੇ ਤੁਰੀਯ ਅਵਸਥਾ, ਵੀਵਾਹੁ ਦਾ ਅਰਥ ਸੰਬਧ ਹੈ। ੪. ਦੇਖੋ, ਤੁਰਮ, ਤੁਰਰੀ ਅਤੇ ਤੁਰ੍ਹੀ.


ਦੇਖੋ, ਤੁਰੀਯ.