ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گیتی] ਸੰਗ੍ਯਾ- ਸਮਾ. ਵੇਲਾ. ਜ਼ਮਾਨਾ। ੨. ਜਗਤ. ਸੰਸਾਰ.


ਫ਼ਾ. [گیتی افروز] ਸੰਗ੍ਯਾ- ਗੇਤੀ (ਜਹਾਨ) ਨੂੰ ਅਫ਼ਰੋਜ਼ (ਚਮਕਾਉਣ ਵਾਲਾ) ਸੂਰਜ.


ਸੰ. गेय ਵਿ- ਗਾਉਣ ਲਾਇਕ। ੨. ਸੰਗ੍ਯਾ- ਗਾਇਕ. ਗਵੈਯਾ। ੩. ਸੰ. ज्ञेय ਗ੍ਯੇਯ. ਵਿ- ਜਾਣਨ ਯੋਗ੍ਯ. ਸਮਝਣੇ ਲਾਇਕ.


ਕ੍ਰਿ- ਗੀਰ੍‍ਣ. ਸਿੱਟਣਾ. ਗਿਰਾਉਣਾ। ੨. ਢਾਹੁਣਾ.