ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ.


ਸੰਗ੍ਯਾ- ਸ਼ੁੱਧੀ. ਸਫਾਈ.


ਦੇਖੋ, ਪਵਿਤਪਾਵਨ. "ਪਵਿਤ੍ਰਪਾਵਨ ਪੁਰਖ ਪਰਭੁ ਸੁਆਮੀ." (ਦੇਵ ਮਃ ੪)


ਦੇਖੋ, ਪਵਿਤ੍ਰ ੭. "ਕੁਸਾ ਪਵਿਤ੍ਰੇ ਅੰਗੁਰਨ ਪਾਏ." (ਗੁਪ੍ਰਸੂ) ਇਸ ਵਿਸਯ ਦੇਖੋ, ਸੰਵਰਤ ਸਿਮ੍ਰਿਤ, ਸ਼ਃ ੨੧੮ ਅਤੇ ਕਾਤ੍ਯਾਯਨ ਸਿਮ੍ਰਿਤਿ ਖੰਡ ੧੧, ਸ਼ਃ ੩.


ਸੰਗ੍ਯਾ- ਇੰਦ੍ਰ, ਜੋ ਪਵਿ (ਵਜ੍ਰ) ਧਾਰਨ ਕਰਦਾ ਹੈ.


ਵਿ- ਪਵਿਤ੍ਰ. ਸ਼ੁੱਧ। ੨. ਪਵਿਤ੍ਰ ਹੋਏ. ਪਾਵਨ ਥੀਏ. "ਹਰਿ ਜਪਿਓ ਪਤਿਤ ਪਵੀਛੇ." (ਬਸੰ ਮਃ ੪)