ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਯੁਕ੍ਤ ਹੋਣਾ. ਦੋ ਵਸਤੂਆਂ ਦਾ ਆਪੋਵਿੱਚੀ ਮਿਲਣਾ। ੨. ਏਕਤ੍ਰ ਹੋਣਾ. ਜਮਾ ਹੋਣਾ। ੩. ਪ੍ਰਾਪਤ ਹੋਣਾ. ਮੁਯੱਸਰ ਹੋਣਾ.


ਜੁੜਕੇ. "ਜੁੜਿ ਜੁੜਿ ਵਿਛੁੜੇ." (ਵਾਰ ਸਾਰ ਮਃ ੧)


ਵਿ- ਮਿਲਦਾ। ੨. ਮੀਜ਼ਾਨ ਵਿੱਚ ਆਇਆ. "ਧੁਰਿ ਪਾਇਆ ਕਿਰਤੁ ਜੁੜੰਦਾ." (ਵਡ ਮਃ ੪. ਘੋੜੀਆਂ) ੩. ਜਾਡਾ ਦੇਣ ਵਾਲਾ. ਸ਼ੀਤਲ ਕਰੰਦਾ. "ਹਰਿ ਜੇਠਿ ਜੁੜੰਦਾ ਲੋੜੀਐ." (ਮਾਝ ਬਾਰਹਮਾਹਾ) ਜੇਠ ਵਿੱਚ ਠੰਢ ਪਾਉਣ ਵਾਲਾ ਹਰਿ ਲੋੜੀਐ। ੪. ਜੋੜੂ. ਜਮਾ ਕਰਨ ਵਾਲਾ.