ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਂਡੀ. "ਸਿਰ ਮੁੰਡਿਤ ਹੈਂ ਹੰਡੀਆ ਜੈਸੇ." (ਗੁਪ੍ਰਸੂ)


ਹੰਡੂਰ ਨਾਲ ਜਿਸ ਦਾ ਸੰਬੰਧ ਹੈ। ੨. ਹੰਡੂਰ ਦਾ ਵਸਨੀਕ.


ਸੰ. हिण्डन ਹਿੰਡਨ. ਸੰਗ੍ਯਾ- ਭ੍ਰਮਣ. ਫਿਰਨਾ. ਘੂਮਨਾ. "ਹੰਢਨਿ ਕਰਮਾ ਬਾਹਰੇ." (ਵਾਰ ਮਾਝ ਮਃ ੧) "ਹੰਢੈ ਉਨ ਕਤਾਇਦਾ ਪੈਧਾ ਲੋੜੈ ਪਟੁ." (ਸ. ਫਰੀਦ) "ਕਾਇਤੁ ਗਾਰਬਿ ਹੰਢੀਐ?" (ਵਾਰ ਆਸਾ) ੨. ਲਿਖਣਾ। ੩. ਧਾਰਣ.