ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قانوُن] ਸੰਗ੍ਯਾ- ਦਸਤੂਰ. ਕਾਇਦਾ. ਨਿਯਮ। ੨. ਨੀਤਿਪ੍ਰਬੰਧ. ਰਿਆਸਤ ਦੇ ਇੰਤਜਾਮ ਦੇ ਨਿਯਮ। ੩. ਇੱਕ ਪ੍ਰਕਾਰ ਦਾ ਤਾਰਦਾਰ ਬਾਜਾ, ਜੋ ਤਾਨਸੇਨ ਦੀ ਵੰਸ਼ ਵਿੱਚ ਹੋਣ ਵਾਲੇ ਪ੍ਯਾਰਸੇਨ ਗਵੈਯੇ ਨੇ ਈਜਾਦ ਕੀਤਾ.


ਵਿ- ਕ਼ਾਨੂਨ ਜਾਣਨ ਵਾਲਾ। ੨. ਕ਼ਾਨੂਨ ਦੇ ਨਿਯਮ ਅਨੁਸਾਰ। ੩. ਕਾਨੂਨ ਨਾਮਕ ਵਾਜਾ ਵਜਾਉਣ ਵਾਲਾ.


ਕਾਨੂਵਾਣ ਪਿੰਡ ਦੇ ਕੋਲ (ਗੁਰਦਾਸਪੁਰ ਦੇ ਜਿਲੇ ਵਿੱਚ) ਇੱਕ ਅਜੇਹੀ ਝੀਲ ਹੈ, ਜਿਸ ਵਿੱਚ ਸੈਂਕੜੇ ਚਸ਼ਮੇ ਪਾਣੀ ਦੇ ਨਿਕਲਦੇ ਹਨ. ਸਬਜ਼ੀ ਅਤੇ ਭਾਰੀ ਜੰਗਲ ਹੋਣ ਦੇ ਕਾਰਣ ਭੀੜਾ ਦੇ ਵੇਲੇ ਸਿੰਘ ਅਕਸਰ ਇੱਥੇ ਆਕੇ ਇਕੱਠੇ ਹੋਇਆ ਕਰਦੇ ਸਨ ਅਤੇ ਉਸ ਸਮੇਂ ਇਹ ਖਾਲਸੇ ਦਾ ਵਨਦੁਰਗ ਸੀ. ਸਿੱਖ ਇਤਿਹਾਸ ਨਾਲ ਕਾਨੂਵਾਣ ਦੇ ਛੰਭ ਦਾ ਭਾਰੀ ਸੰਬੰਧ ਹੈ.


ਦੇਖੋ, ਕਾਨਾ। ੨. ਸਰਵ- ਕਿਸੇ. ਕਿਸ ਨੂੰ."ਕਹੋਂ ਔਰ ਕਾਨੇ ?" (ਰਾਮਾਵ)


ਕ੍ਰਿਸਨਦੇਵ. ਦੇਖੋ, ਕ੍ਰਿਸਨ ੧੧.


ਬਾਵਾ ਬਿਨੋਦ ਸਿੰਘ ਤੇਹਣ ਦਾ ਸੁਪੁਤ੍ਰ. ਦੇਖੋ, ਬੰਦਾ ਬਹਾਦੁਰ। ੨. ਦਸ਼ਮੇਸ਼ ਦਾ ਸੇਵਕ, ਜੋ ਇੱਕ ਵਾਰ ਲੇਪਨ ਕਰਦਾ ਸੀ, ਅਨਗਹਲੀ ਨਾਲ ਦਸ਼ਮੇਸ਼ ਦੇ ਜਾਮੇ ਪੁਰ ਛਿੱਟਾ ਪੈ ਗਿਆ. ਸਤਿਗੁਰੂ ਨੇ ਹੁਕਮ ਦਿੱਤਾ ਕਿ ਇਸ ਦੇ ਤਮਾਚਾ ਮਾਰੋ. ਇਸ ਪੁਰ ਅਨੇਕ ਸਿੱਖਾਂ ਨੇ ਤਮਾਚੇ ਮਾਰੇ. ਦਸ਼ਮੇਸ਼ ਨੇ ਫ਼ਰਮਾਇਆ ਕਿ ਅਸਾਂ ਇੱਕ ਤਮਾਚੇ ਨੂੰ ਕਿਹਾ ਸੀ ਤੁਸੀਂ ਬਹੁਤੇ ਕਿਉਂ ਮਾਰੇ? ਸਭ ਨੇ ਕਿਹਾ ਗੁਰੂ ਦਾ ਹੁਕਮ ਸਭ ਨੂੰ ਮੰਨਣਾ ਚਾਹੀਏ. ਦਸ਼ਮੇਸ਼ ਨੇ ਫ਼ਰਮਾਇਆ ਕਿ ਆਪਣੀ ਪੁਤ੍ਰੀ ਇਸ ਨੂੰ ਅਰਪੋ. ਇਸ ਪੁਰ ਸਭ ਚੁੱਪ ਹੋ ਗਏ. ਅਜਬ ਸਿੰਘ ਕੰਧਾਰ ਨਿਵਾਸੀ ਨੇ ਆਪਣੀ ਪੁਤ੍ਰੀ ਅਰਪੀ. ਸਤਿਗੁਰਾਂ ਨੇ ਉਸ ਦਾ ਕਾਨ੍ਹ ਸਿੰਘ ਨਾਲ ਆਨੰਦ ਪੜ੍ਹਾ ਦਿੱਤਾ. ਕਾਨ੍ਹਾ ਸਿੰਘ ਦਾ ਪੁਤ੍ਰ ਵਸਾਖਾ ਸਿੰਘ ਵਡਾ ਸਿਦਕੀ ਅਤੇ ਕਰਣੀ ਵਾਲਾ ਸਿੱਖ ਹੋਇਆ ਹੈ.


ਕ੍ਰਿਸਨ ਜੀ ਦੀ ਇਸਤ੍ਰੀ, ਯਮੁਨਾ. "ਨੀਰ ਬਹੈ ਨਹਿ ਕਾਨ੍ਹਤ੍ਰਿਯਾ." (ਕ੍ਰਿਸਨਾਵ) ੨. ਰੁਕਮਣੀ ਆਦਿ ਇਸਤ੍ਰੀਆਂ।੩ ਰਾਧਿਕਾ. ਰਾਧਾ.


ਕ੍ਰਿਸਨ ਜੀ. ਕਾਨ੍ਹ.