ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੜੀਜੇ ਪਈਏ. "ਸਤਿਗੁਰਸਰਨਿ ਪਵੀਜੈ." (ਕਲਿ ਅਃ ਮਃ ੪)


ਵਿ- ਪਵਿਤ੍ਰ. ਸ਼ੁੱਧ. "ਨਾਮ ਲੈਤ ਤੇ ਸਗਲ ਪਵੀਤ." (ਭੈਰ ਮਃ ੫) "ਕਹੁ ਰੇ ਪੰਡੀਆ, ਕਵਨ ਪਵੀਤਾ?" (ਗਉ ਕਬੀਰ)


ਪਏ. ਪੜੇ. "ਜਨ ਨਾਨਕ ਸਰਣਿ ਪਵੀਧੇ." (ਬਸੰ ਮਃ ੪) ੨. ਦੇਖੋ, ਪ੍ਰਵਿੱਧ.


ਵਿ- ਪਾਵਨ. ਪਵਿਤ੍ਰ. "ਹਰਿ ਕੀਏ ਪਤਿਤ ਪਵੇਨ." (ਕਾਨ ਮਃ ੪)


ਪੜੈ. "ਜਿਨ ਕੀ ਲੇਖੈ ਪਤਿ ਪਵੈ." (ਵਾਰ ਆਸਾ)


ਸੰਗ੍ਯਾ- ਘੌੜਾ, ਜੋ ਪਵਨ ਤੁੱਲ ਗਮਨ ਕਰਦਾ ਹੈ. "ਗਿਰਿ ਗਿਰਿ ਪਰੈਂ ਪਵੰਗ ਤੇ." (ਵਿਚਤ੍ਰਿ) "ਪਰਮ ਪਵੰਗਮ ਪਾਯੋ ਪੋਈਏ." (ਗੁਪ੍ਰਸੂ) ੨. ਦੇਖੋ, ਪਲਵੰਗਮ.


ਸੰਗ੍ਯਾ- ਪਵੰਗ (ਘੋੜੇ) ਦਾ ਸਵਾਰ. ਘੁੜਚੜ੍ਹਾ. "ਪੈਰੇ ਧਾਰ ਪਵੰਗੀ ਫੌਜਾਂ ਚੀਰਕੈ." (ਕਲਕੀ)


ਪੈਂਦੇ. "ਪਾਰਿ ਪਵੰਦੜੇ ਡਿਠ ਮੈ." (ਮਾਰੂ ਅਃ ਮਃ ੧)


ਵਿ- ਪਾਵਨ. "ਹਰਿ ਕੀਏ ਪਤਿਤ ਪਵੰਨਾ." (ਬਿਲਾ ਮਃ ੪)


ਪੈਂਦੇ ਹਨ."ਸਦੜੇ ਨਿਤ ਪਵੰਨਿ." (ਸੋਹਿਲਾ)