ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੋਲਾਕਾਰ ਚਕ੍ਰ। ੨. ਫੇਰਾ. ਘੁਮਾਉ. ਗੇੜਾ.


ਕ੍ਰਿ- ਘੁਮਾਉਣਾ. ਗੋਲ ਚਕ੍ਰ ਦੇਣਾ। ੨. ਗੇਰਨਾ. ਸਿੱਟਣਾ.


ਦੇਖੋ, ਗੇੜ। ੨. ਪੁਨਰਾਵ੍ਰਿੱਤੀ. ਹਟ ਹਟਕੇ ਆਉਣਾ ਅਥਵਾ ਅਭ੍ਯਾਸ ਕਰਨਾ. "ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ." (ਜਪੁ) ੩. ਵਾਰ. ਦਫ਼ਅ਼ਹ. "ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ." (ਵਾਰ ਵਡ ਮਃ ੩) ੪. ਚੌਰਾਸੀ ਦਾ ਚਕ੍ਰ.


ਦੇਖੋ, ਗੈਂਡਾ.


ਸੰ. ਕੰਦੁ. ਸੰਗ੍ਯਾ- ਕੰਦੁਕ. ਗੇਂਡੁਕ. ਫਿੰਡ. ਖਿੱਦੋ। ੨. ਸੰ. ਸਯੰਦ. ਹਸ੍ਤੀ. ਹਾਥੀ. "ਨਨਾਦ ਗੇਂਦ ਬ੍ਰਿੰਦਯੰ." (ਗ੍ਯਾਨ)


ਸੰਗ੍ਯਾ- ਇੱਕ ਫੁੱਲਦਾਰ ਪੌਦਾ, ਜਿਸ ਨੂੰ ਗੇਂਦ ਦੇ ਆਕਾਰ ਦਾ ਫੁੱਲ ਲਗਦਾ ਹੈ. ਸਦਬਰਗ. L. Tagetes erecta. ਇਹ ਕਈ ਰੰਗਾ ਬਹੁਤ ਸੁੰਦਰ ਹੁੰਦਾ ਹੈ ਅਤੇ ਸਰਦੀ ਵਿੱਚ ਖਿੜਦਾ ਹੈ.


ਦੇਖੋ, ਗਯ। ੨. ਦੇਖੋ, ਗਾਯਨ. "ਤੇਰੇ ਗੁਨ ਗੈਹੈਂ." (ਕ੍ਰਿਸਨਾਵ)