ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰ ਅਤੇ ਪੜਪੋਤਾ। ੨. ਦੇਖੋ, ਪੜਨਾ.


ਪਓ. ਪੜੋ। ੨. ਪਠਨ ਕਰੋ. ਪੜ੍ਹੋ। ੩. ਪੜਉਂ. ਪੈਂਦਾ ਹਾਂ. "ਦੁਬਿਧਾ ਨ ਪੜਉ, ਹਰਿ ਬਿਨੁ ਅਵਰੁ ਨ ਪੂਜਉ." (ਸੋਰ ਅਃ ਮਃ ੧) ੪. ਪੜ੍ਹਉਂ. ਪੜ੍ਹਦਾ ਹਾਂ.


ਪਠਨ ਕਰੀਐ. "ਹਰਿ ਨਿਤ ਪੜਈਐ." (ਗੌਂਡ ਮਃ ੪)


ਸੰਗ੍ਯਾ- ਛੱਤ ਦੇ ਹੇਠ ਬਣਾਈ ਹੋਈ ਛੱਤ. ਟਾਂਡ. ਪ੍ਰਤਿ ਛਾਦਿਤ.


ਸੰਗ੍ਯਾ- ਟੁਕੜਾ. ਖੰਡ। ੨. ਦੇਖੋ, ਪਾੜਛਾ.


ਸੰਗ੍ਯਾ- ਪ੍ਰਤਿਛਾਯਾ. ਪ੍ਰਤਿਬਿੰਬ. ਅ਼ਕਸ਼। ੨. ਛਾਉਂ. ਸਾਯਾ.