ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਾਰੀਰਿਕ.


ਸੰ. शरीरिन ਸੰਗ੍ਯਾ- ਜੀਵਾਤਮਾ। ੨. ਪ੍ਰਾਣੀ. "ਦੇਹਿ ਬਿਮਲਮਤਿ ਸਦਾ ਸਰੀਰਾ." (ਆਸਾ ਕਬੀਰ) ਪ੍ਰਾਣੀ ਨੂੰ ਸਦਾ ਉੱਤਮ ਮਤਿ ਦੇਹ। ੩. ਸ਼ਰੀਰਿ (ਆਤਮਾ) ਨੂੰ. "ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ." (ਵਡ ਮਃ ੩) ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁਖ ਹੋਵੈ.


ਸੰ. शिरीष. ਸਿਰੀਸ. ਇਸ ਨਾਉਂ ਦਾ ਇੱਕ ਬਿਰਛ. ਸਿਰਸ. L. Acacia Sirissa.