ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਠਨ. "ਹਰਿ ਪੜਨਾ ਹਰਿ ਬੁਝਣਾ." (ਓਅੰਕਾਰ) ੨. ਪੈਣਾ. ਲੇਟਣਾ। ੩. ਗਿਰਨਾ. ਡਿਗਣਾ.


ਦੇਖੋ, ਪਰਤ। ੨. ਪਠਨ ਕਰਤ. ਪੜ੍ਹਦਾ। ੩. ਕ੍ਰਿ. ਵਿ- ਪੜ੍ਹਦੇ. ਪਠਨ ਕਰਦੇ ਹੋਏ. "ਪੜਤ ਗੁਨਤ ਐਸੇ ਸਭ ਮਾਰੇ." (ਆਸਾ ਕਬੀਰ)


ਪੈਂਦਾ। ੨. ਗਿਰਤਾ. ਡਿਗਦਾ। ੩. ਪਠਨ ਕਰਦਾ. ਪੜ੍ਹਦਾ. "ਕੋਈ ਪੜਤਾ ਸਹਸਾਕਿਰਤਾ." (ਰਾਮ ਮਃ ੪) ੪. ਦਰ. ਨਿਰਖ਼। ੫. ਖ਼ਰੀਦ ਪੁਰ ਪਿਆ ਖ਼ਰਚ. ਲਾਗਤ। ੬. ਮੁੱਲ ਦੀ ਔਸਤ, ਜਿਵੇਂ- ਦੋ ਰੁਪਯੇ ਇੱਕ ਜਿਲਦ ਦਾ ਪੜਤਾ ਪਿਆ.


ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ.


ਪੜਤੇ ਹਨ. ਪੈਂਦੇ. "ਜੋ ਗੁਰਚਰਨੀ ਸਿਖ ਪੜਤਿਆ." (ਵਾਰ ਸੋਰ ਮਃ ੪) ੨. ਪਠਨ ਕਰਦੇ (ਪੜ੍ਹਦੇ) ਹੋਇਆਂ। ੩. ਪੈਂਦੇ ਹੋਇਆਂ.


ਦੇਖੋ, ਪਰਦਾ। ੨. ਪੈਂਦਾ. ਡਿਗਦਾ। ੩. ਪਠਨ ਕਰਦਾ. ਪੜ੍ਹਦਾ.


ਸੰਗ੍ਯਾ- ਪਰਤਾਤ. ਪਿਤਾ ਦਾ ਪਿਤਾ.


ਦੇਖੋ, ਪਠਨ। ੨. ਪੈਣ ਦੀ ਕ੍ਰਿਯਾ