ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘੋੜੇ ਦੀ ਕਾਠੀ ਦੇ ਅੱਗੇ ਦਾ ਕੀਲਾ, ਜਿਸ ਵਿੱਚ ਲਗਾਮ ਅਟਕਾਈਦਾ ਹੈ.


ਹੇ ਦਾ ਬਹੁਵਚਨ. ਹਨ. ਹੈਨ. "ਤੇ ਗੁਣ ਮੈ ਤਨਿ ਹੰਨਿ." (ਸੂਹੀ ਮਃ ੧)


ਪ੍ਰਤਿ ਕਾਠੀ ਸਰਦਾਰੀ. ਭਾਵ ਹਰੇਕ ਸਵਾਰ ਆਪਣੀ ਸਰਦਾਰੀ ਰੱਖਣ ਵਾਲਾ. "ਹੰਨੇ ਹੰਨੇ ਬਾਦਸ਼ਾਹੀ ਭੋਗ ਤੇ ਮਹਾਨਿਯੇ." (ਪੰਪ੍ਰ) "ਹੰਨੇ ਹੰਨੇ ਇਨ ਕੀ ਮੀਰੀ." (ਪੰਪ੍ਰ)


ਉਹ ਤਕਸੀਮ, ਜੋ ਪ੍ਰਤਿ ਕਾਠੀ ਕੀਤੀ ਜਾਵੇ. ਹਰੇਕ ਸਵਾਰ ਦਾ ਸਮਾਨ ਹਿੱਸਾ. ਜੇ ਸੌ ਸਵਾਰ ਨੇ ਕੋਈ ਇਲਾਕਾ ਫਤੇ ਕੀਤਾ ਹੈ, ਤਾਂ ਸੌ ਹਿੱਸਿਆਂ ਵਿੱਚ ਵੰਡਣ ਦੀ ਕ੍ਰਿਯਾ. ਇਸੇ ਤਰਾਂ ਧਨ ਪਦਾਰਥ ਦੀ ਵੰਡ. ਦੇਖੋ, ਕਾਠੀ ਵੰਡ.


ਦੇਖੋ, ਸੁੰਨੀ.


ਦੇਖੋ, ਹਮੀਰ। ੨. ਅਹੰਤਾ ਵਾਲਾ ਬੀਰ. ਹੰਕਾਰੀ ਯੋਧਾ. "ਹਾਹਲੇ ਹੰਬੀਰ." (ਰਾਮਾਵ)