ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਠਨਸ਼ਾਲਾ. ਪਾਠਸ਼ਾਲਾ "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ)


ਕ੍ਰਿ- ਪੈਣਾ। ੨. ਡਿਗਣਾ। ੩. ਪਠਨ ਕਰਨਾ. ਪੜ੍ਹਨਾ। ੪. ਪ੍ਰਾਪਤ ਹੋਣਾ. "ਸਤਿਗੁਰ ਤੇ ਸਮਝ ਪੜੀ ਮਨਿ ਮਾਹੀ." (ਮਾਰੂ ਸੋਲਹੇ ਮਃ ੪)


ਨਾਉਂ ਦੇ ਬਦਲੇ ਵਰਤੋਂ ਵਿੱਚ ਆਇਆ ਸ਼ਬਦ Pronoun. ਜੈਸੇ- "ਵਿਚਿਤ੍ਰ ਸਿੰਘ ਨੇ ਜਦ ਹਾਥੀ ਦਾ ਮੁਕਾਬਲਾ ਕਰਨ ਲਈ ਕਲਗੀਧਰ ਦਾ ਹੁਕਮ ਸੁਣਿਆ. ਤਦ ਉਹ ਬਡੇ ਉਤਸਾਹ ਨਾਲ ਜੰਗ ਵਿੱਚ ਜਾਣ ਨੂੰ ਤਿਆਰ ਹੋਇਆ." ਇੱਥੇ "ਉਹ" ਪੜਨਾਮ ਹੈ.


ਸੰਗ੍ਯਾ- ਪਰਪੌਤ੍ਰ. ਪੁਤ੍ਰ ਦੇ ਪੁਤ੍ਰ ਦਾ ਪੁਤ੍ਰ. ਪੋਤੇ ਦਾ ਪੁਤ੍ਰ.


ਕ੍ਰਿ- ਪਠਨ. ਪੜ੍ਹਨਾ. "ਮੈ ਜਾਨਿਓ ਪੜਬੋ ਭਲੋ." (ਸ. ਕਬੀਰ) ੨. ਪੈਣਾ. ਲੇਟਣਾ। ੩. ਡਿਗਣਾ. ਪਤਨ.


ਸੰਗ੍ਯਾ- ਪ੍ਰਤਿਪਦਾ. ਚੰਦ੍ਰਮਾ ਦੇ ਹਰੇਕ ਪੱਖ ਦੀ ਪਹਿਲੀ ਤਿਥਿ. ਏਕਮ.