ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਠਨ ਕਰਕੇ. ਪੜ੍ਹਕੇ. "ਪੜਿ ਪੰਡਿਤ ਅਵਰਾ ਸਮਝਾਏ." (ਮਾਰੂ ਸੋਲਹੇ ਮਃ ੩) ੨. ਪਾਠਨ ਕਰਾਕੇ. ਪੜ੍ਹਾਕੇ. "ਪੜਿ ਸੂਆ ਗਨਕ ਉਧਾਰੇ." (ਨਟ ਅਃ ਮਃ ੪)


ਪਠਿਤ. ਪੜਿਆ ਹੋਇਆ."ਪੜਿਆ ਅਨਪੜਿਆ ਪਰਮਗਤਿ ਪਾਵੈ." (ਗਊ ਮਃ ੫) ੨. ਪਿਆ. ਪੜਾ. "ਭੈ ਕਉ ਭਉ ਪੜਿਆ ਸਿਮਰਤ ਹਰਿਨਾਮ." (ਭੈਰ ਮਃ ੫)


ਪਠਨ ਕਰੀਐ. ਪੜ੍ਹੀਐ. "ਪੜੀਐ ਗੁਨੀਐ ਨਾਮੁ ਸਭ ਸੁਨੀਐ." (ਰਾਮ ਰਵਿਦਾਸ) ੨. ਪਠਨ ਕਰੀਦਾ ਹੈ. ਗ੍ਰੰਥਾਂ ਦੇ ਪਾਠ ਤੋਂ ਜਾਣੀਦਾ ਹੈ. "ਤੁਧੁ ਜੇਹਾ ਤੁਹੈ ਪੜੀਐ." (ਵਾਰ ਗਉ ੧. ਮਃ ੪) ੩. ਪਈਏ. ਪੜੀਏ. "ਸਾਧੂਸਰਨੀ ਪੜੀਐ ਚਰਨੀ." (ਆਸਾ ਛੰਤ ਮਃ ੫)


ਪੜਦਾ ਹੈ. ਪੱਲੇ ਪੈਂਦਾ ਹੈ. ਮਿਲਦਾ ਹੈ. ਦੇਖੋ, ਪਾਰੰਗਤ.


ਪਠਨ ਕਰੇ. ਪੜ੍ਹੇ. "ਪੜੇ ਰੇ, ਸਗਲ ਬੇਦ, ਨਹਿ ਚੂਕੈ ਮਨਭੇਦ." (ਧਨਾ ਅਃ ਮਃ ੫) ੨. ਪਠਿਤ. ਪੜ੍ਹੇ ਹੋਏ. "ਆਖਹਿ ਪੜੇ ਕਰਹਿ ਵਖਿਆਣ." (ਜਪੁ)


ਦੇਖੋ, ਪਰੇਥਨ.


ਪੜ੍ਹ ਪੜ੍ਹਕੇ. ਨਿਰੰਤਰ ਪਠਨ ਕਰਕੇ. "ਕਬਿਤ ਪੜੇਪੜਿ ਕਬਿਤਾ ਮੂਏ." (ਸੋਰ ਕਬੀਰ)


ਪੜ੍ਹੈ. ਪਠਨ ਕਰੈ. ਪੜ੍ਹਦਾ ਹੈ. "ਪੜੈ ਸੁਣਾਵੈ ਤਤੁ ਨ ਚੀਨੀ." (ਰਾਮ ਅਃ ਮਃ ੧) ੨. ਪੈਂਦਾ ਹੈ. ਪੜਤਾ ਹੈ.