ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to cause (milk) to curdle; to explode


same as ਛਟਾਕਾ


ਸੰਗ੍ਯਾ- ਕਰਚਾ. ਖੇਤੀ ਕੱਟਣ ਵੇਲੇ ਜੋ ਟਾਂਡੇ ਦਾ ਕੁਝ ਹਿੱਸਾ ਜ਼ਮੀਨ ਤੋਂ ਉੱਪਰ ਖੜਾ ਰਹਿ ਜਾਂਦਾ ਹੈ. "ਫਰਡਾ ਲਗ ਜਵਾਰ ਕੋ ਮੋਰੇ." (ਗੁਪ੍ਰਸੂ)


ਅ਼. [فرد] ਫ਼ਰ੍‍ਦ. ਸੰਗ੍ਯਾ- ਤਖ਼ਤਾ. ਫੱਟ। ੨. ਸੂਚੀ. ਫਹਿਰਿਸ੍ਤ. "ਕਾਮ ਕ੍ਰੋਧ ਕੂਰ ਹੂੰ ਕੀ ਵ੍ਰਿੱਧਤਾ ਫਰਦ ਕੀ." (ਗੁਪ੍ਰਸੂ) ੩. ਇੱਕ ਪੁਰਖ. ਵ੍ਯਕ੍ਤਿ.


ਦੇਖੋ, ਫੜਨਾ। ੨. ਦੇਖੋ, ਫਲਨਾ.


ਕ੍ਰਿ- ਫੜ ਫੜ ਸ਼ਬਦ ਕਰਨਾ. ਤੜਫਣਾ. "ਫਰਫਰਾਤ ਭਾਜਨ ਇਤ ਉਤ ਕੋ." (ਨਾਪ੍ਰ)


ਫਲ- ਫਲਿਆ. ਦੇਖੋ, ਫਰ ੧.