ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੋੜਾ. ਪਨਹੀ. ਪਾਪੋਸ਼. ਸਿੱਖਾਂ ਦੇ ਧਰਮਅਸਥਾਨਾਂ ਵਿੱਚ ਜੂਤਾ ਉਤਾਰਕੇ ਜਾਣ ਦੀ ਰੀਤਿ ਹੈ. ਪਵਿਤ੍ਰ ਅਸਥਾਨਾਂ ਵਿੱਚ ਜੋੜਾ ਉਤਾਰਕੇ ਜਾਣ ਦੀ ਆਗ੍ਯਾ ਬਾਈਬਲ ਵਿੱਚ ਭੀ ਦੇਖੀਦੀ ਹੈ. ਦੇਖੋ, EX. ਕਾਂਡ ੩, ਆਯਤ ੫, ਅਤੇ Joshua ਕਾਂਡ ੫, ਆਯਤ ੧੫.


ਸੰਗ੍ਯਾ- ਯੂਥ. ਸਮੁਦਾਯ. ਗਰੋਹ. ਦੇਖੋ, ਯੂਥ. "ਸਤਿਗੁਰਿ ਖੇਮਾ ਤਾਣਿਆ ਜੁਗਜੂਥ ਸਮਾਣੇ." (ਸਵੈਯੇ ਮਃ ੪. ਕੇ) ਸਤਿਗੁਰੂ ਨੇ ਸਿੱਖਧਰਮਰੂਪ ਖੇਮਾ ਛਾਇਆ ਹੈ, ਜਿਸ ਵਿੱਚ ਜਗਤ ਦੇ ਟੋਲੇ ਸਮਾਏ, ਭਾਵ ਸਭ ਛਾਇਆ ਹੇਠ ਆ ਗਏ.


ਯੂਥ (ਝੁੰਡ) ਦਾ ਪਤਿ. ਦੇਖੋ, ਯੂਥਪ.


ਫ਼ਾ. [زوُد] ਜ਼ੂਦ. ਕ੍ਰਿ. ਵਿ- ਛੇਤੀ. ਜਲਦ. "ਆਯੋ ਉੱਪਰ ਖਾਲਸੈ ਜੂਦ." (ਪ੍ਰਾਪੰਪ੍ਰ) ੨. ਅ਼. ਜੂਦ. ਵਿ- ਉਦਾਰ। ੩. ਸੰਗ੍ਯਾ- ਆਜ਼ਾਦੀ। ਭੁੱਖ. ਕ੍ਸ਼ੁਧਾ.


ਸੰਗ੍ਯਾ- ਅੰਤੜੀ (ਆਂਦ) ਵਿੱਚ ਹੋਣ ਵਾਲਾ ਮੈਲ ਦਾ ਕੀੜਾ. ਮਲੱਪ ਇਹ ਗੰਡਗਡੋਏ ਦੀ ਕ਼ਿਸਮ ਦਾ ਮੇਦੇ ਦੀ ਅਪਵਿਤ੍ਰਤਾ ਕਾਰਣ ਅੰਤੜੀ ਵਿੱਚ ਪੈਦਾ ਹੋ ਜਾਂਦਾ ਹੈ. ਜਿਸ ਦੇ ਪੇਟ ਵਿੱਚ ਜੂਨ ਹੋਵੇ ਉਸ ਦੇ ਮੂੰਹ ਤੋਂ ਸੁੱਤੇ ਪਏ ਪਾਣੀ ਵਹਿੰਦਾ ਹੈ. ਦੇਖੋ, ਮਲੱਪ।੨ ਦੇਖੋ, ਜੂਨਿ.


ਕਾਠੀਆਵਾੜ ਵਿੱਚ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ ਜੋ ਗਿਰਿਨਾਰ ਪਰਬਤ ਪਾਸ ਹੈ. ਇਸ ਦਾ ਪਹਿਲਾ ਨਾਉਂ ਗਿਰਿਨਗਰ¹ ਸੀ. ਇਸ ਥਾਂ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ "ਚਰਨਪਾਦੁਕਾ" ਪਵਿਤ੍ਰ ਅਸਥਾਨ ਹੈ.