ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਤਿਵੇਸ਼. ਪਾਸ (ਸਮੀਪ) ਦਾ ਮਕਾਨ. ਗਵਾਂਢ.


ਸੰ. प्रतिषशिन- ਪ੍ਰਤਿਵੇਸ਼ੀ (ਸਮੀਪਵਾਸ) ਕਰਨ ਵਾਲਾ ਗਵਾਂਢੀ, ਪ੍ਰਤਿਵੇਸ਼ਿਨੀ ਗੁਵਾਂਢਣ. "ਪੜੋਸਣਿ ਪੂਛਿਲੇ ਨਾਮਾ." (ਸੋਰ ਨਾਮਦੇਵ) ਦੇਖੋ, ਪਾੜ ਪੜੋਸਣਿ.


ਸੰਗ੍ਯਾ- ਪਰਪੌਤ੍ਰ. ਪੋਤੇ ਦਾ ਪੁਤ੍ਰ. "ਪੁਤ ਪੋਤਾ ਪੜੋਤਾ ਨੱਤਾ." (ਭਾਗੁ)


ਕ੍ਰਿ. ਵਿ- ਪੜਤਾ. ਡਿਗਦਾ. "ਨਰਕਿ ਪੜੰਤਉ ਕਿਉ ਰਹੈ?" (ਓਅੰਕਾਰ) ੨. ਪੜ੍ਹੰਤਾ. ਪਠਨ ਕਰੰਤਾ.


ਪਠਨ ਕਰੰਤਿਆਂ. ਪੜ੍ਹਨ ਵਾਲਿਆਂ ਨੂੰ. "ਪੂਛਉ ਬੇਦਪੜੰਤਿਆ." (ਮਾਰੂ ਅਃ ਮਃ ੧)


ਦੇਖੋ, ਪਠਨ ਅਤੇ ਪੜਨਾ.