ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तुम्ब. ਸੰਗ੍ਯ- ਤੂੰਬਾ। ੨. ਅੱਲ ਕੱਦੂ.


ਕ੍ਰਿ- ਤਾੜੇ ਜਾਂ ਹੱਥਾਂ ਨਾਲ ਰੂੰ ਸਾਫ ਕਰਨੀ. ਰੂੰ ਵਿੱਚੋਂ ਸਾਫ ਰੇਸ਼ੇ ਕੱਢਣੇ. "ਨਿਜ ਹਾਥਨ ਤੇ ਤੁੰਬਨ ਕਰਕੈ." (ਗੁਪ੍ਰਸੂ)


ਦੇਖੋ, ਤੁੰਬੁਰੁ.


ਦੇਖੋ, ਤੂਮਾਰ.


ਸੰ. तुम्बी. ਸੰਗ੍ਯਾ- ਤੂੰਬੀ। ੨. ਅੱਲ। ੩. ਬਹੇੜੇ ਦਾ ਬਿਰਛ.