ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਾਰਤੂਸਦਾਨ. ਕਾਰਤੂਸ ਰੱਖਣ ਦਾ ਥੈਲਾ.


ਸੰ. - तृष्णी. ਤੂਸ੍ਨੀ. ਵਿ- ਮੌਨ. ਚੁਪ ਕੀਤਾ। ੨. ਸੰਗ੍ਯਾ- ਖ਼ਾਮੋਸ਼ੀ. ਚੁੱਪ.


ਸੰਗ੍ਯਾ- ਤੂਸ ਦਾ ਵਸਨੀਕ. ਭਾਵ- ਖ਼ੁਰਾਸਾਨੀ. ਦੇਖੋ, ਤੂਸ. "ਹਨੇ ਰੂਸਿ ਤੂਸੀ." (ਕਲਕੀ)


ਦੇਖੋ, ਤੁਸ.


ਸਰਵ- ਕੇਵਲ ਤੂ. ਤੂੰਹੀ. ਤੂਹੀਂਓਂ. "ਤੂਹੀ ਬਨ ਤੂਹੀ ਗਾਉ." (ਗਉ ਮਃ ੫) "ਤੂਹੈ ਹੀ ਗਾਵਣਾ." (ਵਾਰ ਸੋਰ ਮਃ ੪)


ਟੁੱਟੇਗੀ.


ਕ੍ਰਿ- ਟੁੱਟਣਾ. ਅਲਗ ਹੋਣਾ. "ਤੂਟਤ ਬਾਰ ਨ ਲਾਗੈ." (ਸਾਰ ਮਃ ੫) "ਬਸਤਾ ਤੂਟੀ ਝੁੰਪੜੀ." (ਵਾਰ ਜੈਤ) ਦੇਖੋ, ਤੁਟ.