ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪ੍ਰਾਪਣ. ਪ੍ਰਾਪਤ ਕਰਨਾ. ਪਾਨਾ. "ਪਾਇਆ ਖਜਾਨਾ ਬਹੁਤ ਨਿਧਾਨਾ." (ਆਸਾ ਛੰਤ ਮਃ ੫) ੨. ਡਾਲਨਾ. ਅੰਦਰ ਕਰਨਾ। ੩. ਭੋਜਨ ਖਾਣਾ. ਖਾਣ ਯੋਗ੍ਯ ਪਦਾਰਥ ਨੂੰ ਮੇਦੇ ਵਿੱਚ ਪਾਉਣਾ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ)


ਸੰਗ੍ਯਾ- ਰੁਪਯੇ ਦਾ ਪਾਦ (ਚੌਥਾ ਹਿੱਸਾ). ਚਾਰ ਆਨੇ ਦਾ ਸਿੱਕਾ. ਚੁਆਨੀ.


ਦੇਖੋ, ਪਾਂਵਟਾ.