ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਹਿਰ ਅਮ੍ਰਿਤਸਰ ਤੋਂ ਦੱਖਣ ਵੱਲ ਸੁਲਤਾਨਵਿੰਡ ਦੇ ਰਕ਼ਬੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਕਦੇ ਕਦੇ ਇੱਥੇ ਤੂਤ ਬਿਰਛ ਤਲੇ ਆਕੇ ਬੈਠਦੇ ਹੁੰਦੇ ਸਨ, ਉਹ ਤੂਤ ਅਜੇ ਮੌਜੂਦ ਹੈ ਅਤੇ ਬਹੁਤ ਮੋਟਾ ਹੈ. ਮੰਜੀਸਾਹਿਬ ਅਥਵਾ ਕੋਈ ਚੰਗਾ ਅਸਥਾਨ ਬਣਿਆ ਹੋਇਆ ਨਹੀਂ, ਤਦੇ ਹੀ ਇਹੁ ਗੁਰਦ੍ਵਾਰਾ ਪ੍ਰਸਿੱਧ ਨਹੀਂ ਹੈ. ਪੁਜਾਰੀ ਭੀ ਕੋਈ ਨਹੀਂ. ਇੱਕ ਸਾਧਾਰਣ ਜਿਹਾ ਕੱਚਾ ਮਕਾਨ ਬਣਿਆ ਹੋਇਆ ਹੈ. ਅਮ੍ਰਿਤਸਰ ਅਤੇ ਸੁਲਤਾਨਵਿੰਡ ਦੇ ਵਿਚਕਾਰ ਜੋ ਚੁੰਗੀਖ਼ਾਨਾ ਹੈ. ਉਸ ਤੋਂ ਇਹ ਇੱਕ ਫਰਲਾਂਗ ਦੇ ਕ਼ਰੀਬ ਪੱਛਮ ਹੈ, ਅਤੇ ਅਮ੍ਰਿਤਸਰ ਸਟੇਸ਼ਨ ਤੋਂ ਦੋ ਮੀਲ ਅਗਨਿਕੋਣ ਹੈ.


ਫ਼ਾ. [تۇتِیا] ਅਥਵਾ [طُطِیا] ਸੁਰਮਾ, ਅੰਜਨ. "ਖ਼ਾਕੇ ਰਾਹਸ਼ ਤੂਤਿਯਾ ਯੇ ਚਸ਼ਮੇ ਮਾਸ੍ਤ." (ਜਿੰਦਗੀ) ੨. ਨੀਲਾਥੋਥਾ. ਸੰ. ਤੁੱਥ.


ਸੰਗ੍ਯਾ- ਤੂਤ ਦਾ ਫਲ। ੨. ਨਫੀਰੀ। ੩. ਫ਼ਾ. [توُتی] ਅਥਵਾ [طوُطی] ਇੱਕ ਛੋਟੇ ਕ਼ੱਦ ਦਾ ਤੋਤਾ, ਜਿਸ ਦੀ ਗਰਦਨ ਬੈਂਗਣੀ, ਖੰਭ ਹਰੇ ਅਤੇ ਚੁੰਜ ਪੀਲੀ ਹੁੰਦੀ ਹੈ. "ਸੁਕ ਸਾਰਿਕਾ ਤੂਤੀ." (ਸਲੋਹ)


ਦੇਖੋ, ਤੋਦਾ.


ਸੰਗ੍ਯਾ- ਇਸ ਨੂੰ ਧੂਤੀ ਭੀ ਆਖਦੇ ਹਨ. ਇਹ ਬੇਸਰੇ ਦੀ ਮਦੀਨ ਹੈ. ਕੱਦ ਬੇਸਰੇ ਤੋਂ ਕੁੱਝ ਵਡਾ ਹੁੰਦਾ ਹੈ. ਦੇਖੋ, ਬੇਸਰਾ.