ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੂਣ ਅਤੇ ਤੂਣੀਰ.


ਦੇਖੋ, ਤੂਣੀਰਾਲੈ.


ਦੇਖੋ, ਤੁਫਾਨ.


ਸੰ. तुम्ब. ਤੁੰਬ. ਸੰਗ੍ਯਾ- ਤੂੰਬਾ। ੨. ਕੌੜਾ ਤੁੰਬਾ. ਕੌੜਤੁੰਮਾ. ਦੇਖੋ, ਇੰਦ੍ਰਾਯਨ ਅਤੇ ਤੁੰਮਾ. "ਤੂਬ ਨਚਾਤੁਰ ਰੇ." (ਮਾਰੂ ਮਃ ੧) ਤੁੰਬ- ਨਚ- ਇਤਰ. ਦੇਖੋ, ਨਚਾਤੁਰ.


ਸੰ. ਸੰਗ੍ਯਾ- ਮੀਣਾ (ਬਿਨਾ ਸਿੰਗਾਂ) ਬੈਲ। ੨. ਦਾੜ੍ਹੀ ਬਿਨਾ (ਖੋਜਾ) ਆਦਮੀ.


ਅ਼. [طۇبےٰ] ਬਹੁਤ ਸੁਗੰਧ ਵਾਲਾ। ੨. ਬਹੁਤ ਪਵਿਤ੍ਰ। ੩. ਸੰਗ੍ਯਾ- ਇਸਲਾਮ ਦੀ ਕਿਤਾਬਾਂ ਅਨੁਸਾਰ ਇੱਕ ਦਰਖ਼ਤ ਜੋ ਬਹਿਸ਼੍ਤ ਵਿੱਚ ਹੈ. ਇਸ ਦੇ ਅਨੇਕ ਭਾਂਤ ਦੇ ਮੇਵੇ ਲਗਦੇ ਹਨ ਅਤੇ ਇਸ ਤੋਂ ਦੂਰ ਦੂਰ ਤਕ ਸੁਗੰਧ ਫੈਲਦੀ ਹੈ.