ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦੇਵੇੱਥਾਨ ਏਕਾਦਸੀ.


ਦੇਖੋ, ਦੇਵਰ.


ਜੱਟ ਜਾਤਿ. ਇਸ ਗੋਤ ਦੇ ਸਿਆਲਕੋਟ ਦੇ ਜਿਲੇ ਵਿਚ ਬਹੁਤ ਹਨ.


ਸੰਗ੍ਯਾ- ਦੇਵਤਾ. ਦੇਵ. "ਤਕ੍ਯੋ ਛੀਰ ਸਾਮੁਦ੍ਰ ਦੇਅੰ ਅਦੇਅੰ." (ਕੱਛਾਵ) ਦੇਵਤਾ ਅਤੇ ਰਾਖਸਾਂ ਨੇ। ੨. ਦੇਖੋ, ਦੇ.


ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ.