ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਹ਼ਿਮਦਾਬਾਦ ਦਾ ਵਸਨੀਕ ਵਪਾਰੀ ਸਿੱਖ. ਭਾਈ ਦਯਾਸਿੰਘ ਜਫ਼ਰਨਾਮਾ ਲੈ ਕੇ ਜਦ ਔਰੰਗਜ਼ੇਬ ਪਾਸ ਦੱਖਣ ਗਏ ਹਨ, ਤਦ ਇਸ ਪਾਸ ਠਹਿਰੇ ਸਨ। ੨. ਭਾਈ ਦਯਾ ਸਿੰਘ, ਜੋ ਸਾਰੇ ਅਮ੍ਰਿਤਧਾਰੀ ਸਿੰਘਾਂ ਵਿੱਚੋਂ ਜੇਠਾ ਹੈ.


ਜੇਠ ਦੀ ਰਾਨੀ. ਜੇਠ ਦੀ ਵਹੁਟੀ. "ਦੇਰ ਜੇਠਾਨੜੀਆਹ." (ਮਾਰੂ ਅਃ ਮਃ ੧) "ਸਗਲ ਸੰਤੋਖੀ ਦੇਰ ਜੇਠਾਨੀ." (ਆਸਾ ਮਃ ੫) ੨. ਜ੍ਯੇਸ੍ਠਾ. ਵਡੀ.


ਜੇਠ (ਜ੍ਯੈਸ੍ਠ) ਵਿੱਚ. "ਨਾਨਕ ਜੇਠਿ ਜਾਣੈ ਤਿਸੁ ਜੈਸੀ." (ਤੁਖਾ ਬਾਰਹਮਾਹਾ)


ਜ੍ਯੇਸ੍ਠਾ. ਵਡੀ. "ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ." (ਆਸਾ ਕਬੀਰ) ਛੋਟੀ ਵਹੁਟੀ ਤੋਂ ਭਾਵ ਗੁਰਮਤਿ ਅਤੇ ਜੇਠੀ ਤੋਂ ਭਾਵ ਮਨਮਤਿ (ਦੁਰਮਤਿ) ਹੈ.


ਦੇਖੋ, ਜੇਠ.


ਦੇਖੋ, ਪਉ.


ਕ੍ਰਿ. ਵਿ- ਜਿਤਨਾ ਵਡਾ. ਜੇਵਡ. ਸਿੰਧੀ- ਜੇਡੋ. "ਖਾਕੂ ਜੇਡੁ ਨ ਕੋਇ." (ਸ. ਫਰੀਦ)