ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [سلب] ਖੋਹਣ. ਛੀਨਨਾ। ੨. ਨਿਕਾਲ (ਕੱਢ) ਦੇਣਾ। ੩. [صلب] ਸਲਬ. ਸੂਲੀ ਚੜਾਉਣਾ.


ਸੰ. ਸ਼ਲਭ. ਸੰਗ੍ਯਾ- ਪਤੰਗ. ਭਮੱਕੜ. "ਸਨਮੁਖ ਦੇਵੀ ਕੇ ਭਯੋ ਸਲਭ ਦੀਪ ਅਨੁਹਾਰ." (ਚੰਡੀ ੧) ੨. ਟਿੱਡ. ਆਹਣ. "ਗਮਨੇ ਦਲ ਸਮ ਸਲਭ ਕੇ ਕਰ ਮਾਰੋ ਮਾਰੋ." (ਗੁਪ੍ਰਸੂ) ਟਿੱਢੀਦਲ ਵਾਂਙ ਫੌਜਾਂ ਚੜ੍ਹੀਆਂ.


ਸੰ. ਸਲਿਲ. ਸੰਗ੍ਯਾ- ਪ੍ਰਵਾਹ. ਪਾਣੀ ਦਾ ਵਹਾਉ। ੨. ਜਲ. "ਮਿਲਿ ਸਲਲ ਸਲਲੇ." (ਨਟ ਮਃ ੪) ੩. ਸੰ. ਸ਼ਲਲ. ਸੇਹ ਦਾ ਤੱਕੁਲਾ। ੪. ਸੂਰ ਦਾ ਵਾਲ.


ਸੰਗ੍ਯਾ- ਸਲਿਲ (ਜਲ) ਦੇ ਧਾਰਨ ਵਾਲਾ, ਬੱਦਲ। ੨. ਸਮੁੰਦਰ। ੩. ਗੰਗਾ ਦੇ ਪ੍ਰਵਾਹ ਨੂੰ ਧਾਰਨ ਵਾਲਾ, ਸ਼ਿਵ. (ਸਨਾਮਾ)


(ਸਨਾਮਾ) ਗੰਗਾਧਰ ਸ਼ਿਵ ਦਾ ਵੈਰੀ ਕਾਮ, ਤਿਸ ਦੀ ਧੁਜਾ ਮੱਛੀ, ਉਸ ਦੀ ਅੱਖ ਦਾ ਵੈਰੀ, ਅਰਜੁਨ. ਦ੍ਰੌਪਦੀ ਵਰਣ ਸਮੇਂ ਅਰਜੁਨ ਨੇ ਮੱਛਯੰਤ੍ਰ ਵਿੰਨ੍ਹਿਆ ਸੀ.