ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گوشہنشیِنی] ਗੋਸ਼ਹਨਸ਼ੀਨੀ. ਸੰਗ੍ਯਾ- ਕਿਨਾਰੇ ਬੈਠਣਾ. ਏਕਾਂਤਵਾਸ. "ਗੁਰਮੁਖ ਗੋਸਨਸੀਨੀ ਰਹਿਣਾ." (ਭਾਗੁ)


ਫ਼ਾ. [گوسپند] ਸੰਗ੍ਯਾ- ਬਕਰੀ. ਅਜਾ. ਛੇਲੀ.


ਇੱਕ ਪਿੰਡ ਜੋ ਜਿਲਾ ਲੁਦਿਆਨਾ, ਤਸੀਲ ਸਮਰਾਲਾ ਵਿੱਚ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰਦ੍ਵਾਰਾ ਹੈ.


ਦੇਖੋ, ਗਵਾਲੰਭ.


ਫ਼ਾ. [گوشہ] ਗੋਸ਼ਹ. ਸੰਗ੍ਯਾ- ਕੋਣਾ. ਕਿਨਾਰਾ. ਨੁੱਕਰ। ੨. ਕਮਾਣ ਦਾ ਸਿਰਾ. ਕੋਟਿ.