ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੂਰ ੨. "ਕੂਰਿ ਬਜਾਵੈ ਤੂਰੁ." (ਸ੍ਰੀ ਮਃ ੧)


ਸੰ. ਸੰਗ੍ਯਾ- ਰੂੰ. ਰੂਈ. ਬੜੇਵਿਆਂ ਵਿੱਚੋਂ ਅਲਗ ਹੋਈ ਕਪਾਹ. ਸਿੰਮਲ ਅੱਕ ਆਦਿ ਦੀ ਰੂੰ ਭੀ ਤੂਲ ਕਹੀ ਜਾਂਦੀ ਹੈ. "ਲੌਨ ਤੇਲ ਤੂਲੰ ਵਿਵਹਾਰ." (ਨਾਪ੍ਰ) ੨. ਆਕਾਸ਼। ੩. ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਮੁਰ ਨਿੰਦ ਉਸਤਤਿ ਤੂਲ." (ਬ੍ਰਹਮਾਵ) ੪. ਅ਼. [طوُل] ਤ਼ੂਲ. ਸੰਗ੍ਯਾ- ਲੰਬਾਈ.


ਪੀਂਜੇ ਦਾ ਧਨੁਖ, ਜਿਸ ਨਾਲ ਉਹ ਰੂੰ ਪਿੰਜਦਾ ਹੈ. ਧੁਨਕੀ. ਤਾੜਾ.


ਸੰਗ੍ਯਾ- ਪੁਲੰਦਾ. ਗੱਠਾ. "ਹਾਡ ਜਲੇ ਜੈਸੇ ਲਕਰੀ ਕਾ ਤੂਲਾ." (ਗੌਂਡ ਕਬੀਰ) ੨. ਸੰ. ਕਪਾਸ.


ਸੰ. ਸੰਗ੍ਯਾ- ਰੰਗਣ ਦੀ ਕੂਚੀ. ਮੁਸੁੱਵਰ ਦੀ ਕੂਚੀ। ੨. ਨੀਲ ਦਾ ਪੌਦਾ.


ਸੰਗ੍ਯਾ- ਤੁਸ. ਦਾਣਿਆਂ ਤੋਂ ਵੱਖ ਕੀਤਾ ਨੀਰਾ. ਖ਼ਾਸ ਕਰਕੇ ਕਣਕ ਅਤੇ ਜੌਂ ਦੀ ਤੋੜੀ ਹੋਈ ਨਾਲੀ. ਦੇਖੋ, ਤੁਡ ਧਾ.