ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਸ਼ ਅਤੇ ਵਿਦੇਸ਼. ਆਪਣਾ ਮੁਲਕ ਅਤੇ ਪਰਾਇਆ ਦੇਸ਼। ੨. ਭਾਵ- ਲੋਕ ਅਤੇ ਪਰਲੋਕ.


ਸੰਗ੍ਯਾ- ਦੇਸ਼ ਦੀ ਭਾਸਾ. ਮੁਲਕ ਦੀ ਬੋਲੀ. ਜਿਵੇਂ ਪੰਜਾਬ ਦੀ ਪੰਜਾਬੀ.


ਇਹ ਅਮ੍ਰਿਤਸਰ ਦਾ ਵਸਨੀਕ ਗੁਰਭਗਤ ਖਤ੍ਰੀ ਸੀ. ਸੰਮਤ ੧੮੨੫ ਵਿਚ ਖ਼ਾਲਸੇ ਨੇ ਚਾਰ ਲੱਖ ਰੁਪਯਾ ਇਸ ਦੇ ਸਪੁਰਦ ਕਰਕੇ ਅਹ਼ਮਦ ਸ਼ਾਹ ਦੁੱਰਾਨੀ ਦੇ ਢਾਹੇ ਹੋਏ ਹਰਿਮੰਦਿਰ ਨੂੰ ਮੁੜ ਉਸਾਰਣ ਦੀ ਸੇਵਾ ਇਸ ਨੂੰ ਸੌਂਪੀ ਸੀ, ਜਿਸ ਨੂੰ ਭਾਈ ਦੇਸਰਾਜ ਨੇ ਬਹੁਤ ਉੱਤਮ ਰੀਤਿ ਨਾਲ ਨਿਬਾਹਿਆ.


ਸੰ. ਦੇਸ੍ਟ. ਵਿ- ਦਾਤਾ. ਮਹਾਦਾਨੀ. ਅਤ੍ਯੰਤ ਉਦਾਰ. "ਹਮ ਪਾਪੀ ਤੁਮ ਪਾਪਖੰਡਨ ਨੀਕੋ ਠਾਕੁਰ ਦੇਸਾ."(ਸੋਰ ਮਃ ੫)


ਦੇਖੋ, ਦਿਸਾਉਰ ਅਤੇ ਦਿਸਾਵਰ.


ਇੱਕ ਰਹਿਤਨਾਮੇ ਦਾ ਕਰਤਾ. ਦੇਖੋ, ਗੁਰਮਤਸੁਧਾਕਰ ਕਲਾ ੮.


ਦੇਸ਼ ਦਾ ਆਚਾਰ. ਮੁਲਕ ਦਾ ਰਿਵਾਜ.