ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)


ਦੇਖੋ, ਤੁੰਬਣਾ ਅਤੇ ਤੁੰਮਣਾ. "ਦੈਤਨ ਕੇ ਤਨ ਤੂਲ ਜ੍ਯੋਂ ਤੂੰਬੇ." (ਚੰਡੀ ੧) ਰੂੰ ਵਾਂਙ ਤੁੰਬ ਦਿੱਤੇ.


ਸੰਗ੍ਯਾ- ਤੁੰਬ. ਤੂੰਬਾ। ੨. ਦੇਖੋ, ਤੁੰਬੁਰ. "ਨਾਰਦ ਤੂੰਬਰ ਲੈਕਰ ਬੀਨ." (ਕ੍ਰਿਸਨਾਵ) ੩. ਦੇਖੋ, ਤੰਬੂਰਾ.


ਸੰ. ਤੁੰਬ ਅਤੇ ਤੁੰਬੀ. ਸੰਗ੍ਯਾ- ਕੱਦੂ. ਤੂੰਬਾ. ਅੱਲ. ਕੌੜਤੁੰਮਾ ਆਦਿ. ਦੇਖੋ, ਤੂੰਬਾ। ੨. ਭਾਵ- ਫਲ. "ਜਿਨਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ."(ਸਵਾ ਮਃ ੩) ਨਾ ਭਗਤਿਰੂਪ ਵੇਲ ਅਤੇ ਨਾ ਗ੍ਯਾਨਰੂਪ ਫਲ.