ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚੌਪੜ ਖੇਡਣਾ। ੨. ਬਾਜੀ ਖੇਡਣੀ. "ਜਿਉ ਸਾਹਿਬ ਨਾਲਿ ਨ ਹਾਰੀਐ, ਤੇਵੇਹਾ ਪਾਸਾ ਢਾਲੀਐ." (ਵਾਰ ਆਸਾ) ੩. ਖੇਲ ਰਚਨਾ. "ਕਰਿ ਕੁਦਰਤਿ ਪਾਸਾ ਢਾਲਿ ਜੀਉ." (ਸ੍ਰੀ ਮਃ ੧. ਜੋਗੀ ਅੰਦਰਿ) ੪. ਰਮਲ ਜਾਂ ਪਰੀਛੇ ਦਾ ਡਾਲਣਾ ਸਿੱਟਣਾ.


ਦੇਖੋ, ਪਸਾਰੀ. "ਸਚੁਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ." (ਸਵਾ ਮਃ ੫) ੨. ਸੰ. ਪ੍ਰਸਾਰ. ਵਿਸ੍ਤਾਰ. "ਜਰ ਪਸਰੈ ਪਾਸਾਰੁ ਸੰਤ ਪਰਤਾਪਿ." (ਸੁਖਮਨੀ)


ਸੰਗ੍ਯਾ- ਪ੍ਰਸਾਰ. ਵਿਸ੍ਤਾਰ. ਫੈਲਾਉ. "ਅੰਤਰਿ ਜੋਤਿ ਪਰਗਟ ਪਾਸਾਰਾ." (ਮਾਝ ਅਃ ਮਃ ੩) ੨. ਭਾਵ- ਵਪਾਰ. ਲੈਣ ਦੇਣ ਦਾ ਫੈਲਾਉ. "ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ." (ਮਾਝ ਅਃ ਮਃ ੩)


ਦੇਖੋ, ਪਾਸਾਰ ਅਤੇ ਪਨਸਾਰੀ। ੨. ਜੌਹਰੀ. "ਆਪਹਿ ਰਤਨ ਜਵਾਹਰ ਮਾਨਿਕ ਆਪੇ ਹੈ ਪਾਸਾਰੀ." (ਕੇਦਾ ਕਬੀਰ)


ਦੇਖੋ, ਪਾਸਾਰ ੨। ੨. ਪ੍ਰਸਾਰ (ਵਿਸ੍ਤਾਰ) ਵਾਲਾ. "ਆਪੇ ਸੂਖਮ ਭਾਲੀਐ, ਆਪੇ ਪਾਸਾਰੁ." (ਵਾਰ ਬਿਹਾ ਮਃ ੩)


ਕ੍ਰਿ. ਵਿ- ਕੋਲ. ਸਮੀਪ. "ਬਿਨਉ ਕਰਉ ਗੁਰ ਪਾਸਿ." (ਸੋਦਰ) "ਬਹੀਐ ਪੜੀਆ ਪਾਸ." (ਮਃ ੨. ਵਾਰ ਮਾਝ) ੨. ਕਿਨਾਰੇ. ਵੱਖ. "ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ." (ਨਟ ਮਃ ੪) "ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ." (ਵਾਰ ਆਸਾ) ੩. ਪਾਸ (ਫਾਂਸੀ) ਵਿੱਚ. "ਭਾਗਹੀਣ ਜਮਪਾਸਿ." (ਸੋਦਰੁ) ੪. ਸੰ. ਪਾਸ਼. ਸੰਗ੍ਯਾ- ਫਾਹੀ. ਫੰਦਾ. "ਨਾਰ ਕੰਠ ਗਰ ਗ੍ਰੀਵ ਭਨ ਗ੍ਰਹਤਾ ਬਹੁਰ ਬਖਾਨ। ਸਕਲ ਨਾਮ ਏ ਪਾਸਿ ਕੇ ਨਿਕਸਤ ਹੈਂ ਅਪ੍ਰਮਾਨ." (ਸਨਾਮਾ)


ਸੰ. ਵਿ- ਪਾਸ਼ (ਫੰਦੇ) ਵਿੱਚ ਫਸਾਉਣ ਵਾਲਾ.