ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਯਕੂਬ। ੨. ਵਿ- ਯਕੂਬ ਨਾਲ ਹੈ ਜਿਸ ਦਾ ਸੰਬੰਧ ਯਕੂਬ ਦਾ.
ਸੰ. ਸੰਗ੍ਯਾ- ਯਜਨ ਦੀ ਕ੍ਰਿਯਾ. ਅਗਨਿ ਵਿੱਚ ਹਵਨ ਆਦਿ ਸਾਮਗ੍ਰੀ ਪਾਉਣ ਦਾ ਕਰਮ. ਯਗ੍ਯ. ਜੱਗ. ਦੇਖੋ, ਯਜਧਾ.
ਦੇਖੋ, ਜਾਗਸੇਨਿ, ਜਾਗਮੇਨਿ ਅਤੇ ਯਾਗਸੇਨਿ.
ਸੰ. याज्ञसेनी- ਯਾਗ੍ਯਸੇਨੀ. ਯਗ੍ਯਸੇਨ (ਦ੍ਰਪਦ) ਦੀ ਪੁਤ੍ਰੀ, ਦ੍ਰੌਪਦੀ. ਦੇਖੋ, ਜਾਗਸੇਨਿ ਅਤੇ ਜਾਗਮੇਨਿ.
ਸੰ. याज्ञवल्क्य. ਵੈਸ਼ੰਪਾਯਨ ਦਾ ਚੇਲਾ ਇੱਕ ਪ੍ਰਸਿੱਧ ਵੈਦਿਕ ਰਿਖੀ, ਜੋ ਆਤਮ ਗਿਆਨੀ ਸੀ. ਇਸ ਦੀਆਂ ਇਸਤ੍ਰੀਆਂ ਮੈਤ੍ਰੇਯੀ ਅਤੇ ਕਾਤ੍ਯਾਯ ਨੀ ਭੀ ਪੂਰਣ ਪੰਡਿਤਾ ਸਨ. ਰਾਜਾ ਜਨਕ ਦੀ ਸਭਾ ਵਿੱਚ ਯਾਗ੍ਯਵਲਕ੍ਯ ਦਾ ਭਾਰੀ ਮਾਨ ਸੀ. ਇਸ ਦੀ ਬਣਾਈ ਸੰਹਿਤਾ, ਜਿਸ ਦੇ ਤਿੰਨ ਅਧ੍ਯਾਯ ਅਤੇ ੧੦੧੨ ਸ਼ਲੋਕ ਹਨ, ਹਿੰਦੂਆਂ ਲਈ ਹੁਣ ਭੀ ਕਾਨੂਨ ਰੂਪ ਹੈ. ਸ਼ੂਕਲ ਯਜੁਰਵੇਦ ਸੰਹਿਤਾ ਦਾ ਭੀ ਇਹੀ ਆਚਾਰਯ ਹੈ. ਦੇਖੋ, ਮਿਤਾਕ੍ਸ਼੍ਰਾ ਅਤੇ ਵੇਦ.
memorial, monument, memento