ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ ੨.
Lucknow ਯੂ. ਪੀ. ਵਿੱਚ ਅਵਧ ਦਾ ਪ੍ਰਧਾਨ ਨਗਰ, ਜੋ ਗੋਮਤੀ ਨਦੀ ਦੇ ਕਿਨਾਰੇ ਵਸਦਾ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਲਕ੍ਸ਼੍ਮਣਵਤੀ" ਹੈ. ਰਾਮਚੰਦ੍ਰ ਜੀ ਦੇ ਭਾਈ ਲਕ੍ਸ਼੍ਮਣ ਨੇ ਇਹ ਪੂਰੀ ਆਬਾਦ ਕੀਤੀ ਸੀ. ਲਖਨਊ ਅਵਧ ਰੁਹੇਲਖੰਡ ਰੇਲਵੇ ਦਾ ਭਾਰੀ ਜੱਕਸ਼ਨ ਹੈ. ਰੇਲ ਦੇ ਰਸਤੇ ਕਲਕੱਤੇ ਤੋਂ ੬੬੬ ਅਤੇ ਬੰਬਈ ਤੋਂ ੮੮੫ ਮੀਲ ਹੈ. ਯੂ. ਪੀ. ਵਿੱਚ ਇਹ ਸਭ ਤੋਂ ਵਡਾ ਸ਼ਹਿਰ ਹੈ. ਲਖਨਊ ਦੀ ਜਨਸੰਖ੍ਯਾ ੨੪੩, ੫੩੩ ਹੈ.#ਸਨ ੧੮੫੭ ਦੇ ਗਦਰ ਵਿੱਚ ਲਖਨਊ ਬਾਗੀਆਂ ਦਾ ਭਾਰੀ ਅੱਡਾ ਸੀ ਅਤੇ ਇੱਥੇ ਕਈ ਅੰਗ੍ਰੇਜ ਇਸਤ੍ਰੀਆਂ ਅਤੇ ਬੱਚੇ ਵਡੀ ਬੇਰਹਮੀ ਨਾਲ ਮਾਰੇ ਗਏ.#੨੧ ਮਾਰਚ ਸਨ ੧੮੫੮ ਨੂੰ ਇਹ ਸ਼ਹਿਰ ਪੂਰੀ ਤਰਾਂ ਅੰਗ੍ਰੇਜੀ ਇਲਾਕੇ ਵਿੱਚ ਮਿਲ ਗਿਆ.#ਲਖਨਊ ਵਿੱਚ ਗੋਬਿੰਦ ਜੀ ਦੇ ਧੂੰਏ ਵਿੱਚੋਂ ਮੀਹਾਂਸਾਹਿਬ ਦੀ ਸੰਪ੍ਰਦਾਯ ਦੇ ਉਦਾਸੀ ਸਾਧੂਆਂ ਦੀ ਪ੍ਰਸਿੱਧ ਗੱਦੀ ਹੈ, ਜੋ ਮਹੱਲਾ ਨਿਵਾਜਗੰਜ ਵਿੱਚ "ਬਾਬਾ ਹਜਾਰਾ ਦਾ ਅਸਥਾਨ" ਨਾਉਂ ਤੋਂ ਪ੍ਰਗਟ ਹੈ. ਇਸ ਨਾਲ ਲੱਖਾਂ ਰੁਪਯਾਂ ਦੀ ਜਾਯਦਾਦ ਹੈ.
ਰਿਆਸਤ ਪਟਿਆਲੇ ਦੇ ਥਾਣੇ ਘਨੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਛਾਉਣੀ ਤੋਂ ਚਾਰ ਮੀਲ ਪੱਛਮ ਹੈ, ਇੱਥੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਮਾਤਾ ਜੀ ਸਮੇਤ ਪਟਨੇ ਤੋਂ ਆਨੰਦਪੁਰ ਨੂੰ ਜਾਂਦੇ ਕਈ ਮਹੀਨੇ ਵਿਰਾਜੇ ਹਨ. ਸ਼ਾਹਭੀਖ ਫਕੀਰ ਇਸ ਥਾਂ ਠਸਕੇ ਤੋਂ ਆਕੇ ਸਤਿਗੁਰੂ ਨੂੰ ਮਿਲਿਆ ਦੇਖੋ, ਸ਼ਾਹਭੀਖ.#ਮਾਤਾ ਗੁਜਰੀ ਜੀ ਦਾ ਲਗਵਾਇਆ ਇੱਥੇ ਇੱਕ ਖੂਹ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦਸ਼ਮੇਸ਼ ਅਤੇ ਮਾਤਾ ਗੁਜਰੀ ਜੀ ਦੇ ਪਲੰਘ ਭੀ ਇਸ ਥਾਂ ਹਨ. ਸਾਢੇ ਚਾਰ ਸੌ ਸਾਲਾਨਾ ਜਾਗੀਰ ਰਿਆਸਤ ਪਟਿਆਲਾ ਤੋਂ ਪੱਚੀ ਰੁਪਯੇ ਪਿੰਡ ਬਾੜਾ ਜਿਲਾ ਅੰਬਾਲਾ ਤੋਂ ਮਿਲਦੇ ਹਨ. ਕਬੀਰ ੬੦ ਵਿੱਘੇ ਜ਼ਮੀਨ ਭਾਣੋਖੇੜੀ, ਬਹਿਬਲਪੁਰ, ਸਕਰਾਹੋਂ ਆਦਿ ਪਿੰਡਾਂ ਵਿੱਚ ਹੈ. ਰਿਆਸਤ ਵੱਲੋਂ ਪ੍ਰਬੰਧਕ ਕਮੇਟੀ ਦੇ ਹੱਥ ਸਾਰਾ ਇੰਤਜਾਮ ਹੈ.
ਦੇਖੋ, ਲਖਪਤਿ ਅਤੇ ਲਖਪਤਿਰਾਇ.
ਵਿ- ਲਕ੍ਸ਼੍ਪਤਿ. ਜਿਸ ਪਾਸ ਲਕ੍ਸ਼੍ (ਲੱਖ) ਅਥਵਾ ਲੱਖਾਂ ਰੁਪਯੇ ਹਨ. ਦੌਲਤਮੰਦ.
graceful, coquettish or affected movement or behaviour; swing, pendency, suspension; love, attachment, fondness; fun, joy, ecstasy
same as ਲਟਕ ; state of hanging or swinging; noun, masculine ear drop, pendant; pendulum
see ਲਮਕਣਾ ; to be in suspense, be left in the lurch
hanging, swinging, dangling
same as ਲਟਕ ; verb; imperative form of ਲਟਕਾਉਣਾ , hang
same as ਲਮਕਾਉਣਾ or ਟੰਗਣਾ to dangle, keep in suspense; to delay; to leave one in the lurch