ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਰੋਦਨ ਕਰਦਾ. "ਰੋਂਦੇ ਮਰਿਜਾਹੀ." (ਮਃ ੧. ਵਾਰ ਮਲਾ)


ਵਿ- ਰੋਦਨ ਕਰਨ ਵਾਲਾ। ੨. ਰੋਣੀਸੂਰਤ ਵਾਲਾ.


ਦੇਖੋ, ਰਉ.


ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ.


ਫ਼ਾ. [روَشنضمیِر] ਰੌਸ਼ਨਜਮੀਰ. ਵਿ- ਪ੍ਰਕਾਸ਼ ਸਹਿਤ ਦਿਲ ਵਾਲਾ. ਪ੍ਰਤਿਭਾਵਾਨ. ਰੌਸ਼ਨਦਿਲ.


ਉਹ ਮੋਘਾ, ਜਿਸ ਵਿੱਚਦੀਂ ਕਮਰੇ ਅੰਦਰ ਪ੍ਰਕਾਸ਼ ਆਵੇ.


ਫ਼ਾ. [روَشندِماغ] ਵਿ- ਜਿਸ ਦੇ ਦਿਮਾਗ ਵਿੱਚ ਪ੍ਰਕਾਸ਼ ਹੈ. ਦਾਨਾ. ਵਿਗ੍ਯਾਨੀ.


ਦੇਖੋ, ਰੁਸਨਾਈ.


[روَشنآرا] ਸ਼ਾਹਜਹਾਂ ਬਾਦਸ਼ਾਹ ਦੀ ਛੋਟੀ ਪੁਤ੍ਰੀ. ਇਹ ਆਪਣੇ ਭਾਈ ਔਰੰਗਜ਼ੇਬ ਨੂੰ ਮਹਲ ਦੇ ਸਾਰੇ ਗੁਪਤ ਭੇਦ ਦੱਸਿਆ ਕਰਦੀ ਸੀ. ਇਸ ਦਾ ਦੇਹਾਂਤ ਸਨ ੧੬੬੯ ਵਿੱਚ ਦਿੱਲੀ ਹੋਇਆ. ਅਰ ਆਪਣੇ ਬਾਗ (ਰੌਸ਼ਨਾਰਾ) ਵਿੱਚ ਦਫਨ ਕੀਤੀ ਗਈ.


ਫ਼ਾ. [روَشنی] ਸੰਗ੍ਯਾ- ਚਮਕ. ਪ੍ਰਭਾ. ਚਾਨਣਾ। ੨. ਦੀਪਮਾਲਿਕਾ, ਜਿਵੇਂ- ਖ਼ੁਸ਼ੀ ਵਿੱਚ ਸਾਰੇ ਸ਼ਹਰ ਰੌਸ਼ਨੀ ਹੋਈ ਹੈ। ੩. ਵਿਦ੍ਯਾ ਦਾ ਚਮਤਕਾਰ, ਜਿਵੇਂ- ਹੁਣ ਨਵੀਂ ਰੌਸ਼ਨੀ ਦਾ ਸਮਾਂ ਹੈ। ੪. ਨਿਗਾਹ. ਬੀਨਾਈ. ਦ੍ਰਿਸ੍ਟਿ, ਜਿਵੇਂ- ਅੱਖਾਂ ਦੀ ਰੌਸ਼ਨੀ ਜਾਂਦੀ ਰਹੀ.