ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਜਿਮ. ਜੈਸੇ. ਵਾਂਙ. "ਓਹੁ ਜੇਵ ਸਾਇਰ ਦੇਇ ਲਹਰੀ." (ਆਸਾ ਛੰਤ ਮਃ ੧)


ਜੇਮਨ ਕਰਾਵਹਿ. ਭੋਜਨ ਕਰਾਉਂਦਾ ਹੈ। ੨. ਜੇਮਨ ਕਰਦਾ ਅਥਵਾ ਕਰਦੇ ਹਨ. "ਸੁਰ ਤੇਤੀਸਉ ਜੇਵਹਿ ਪਾਕ." (ਭੈਰ ਅਃ ਕਬੀਰ) ਤੇਤੀਸ ਕੋਟਿ ਦੇਵਤਾ ਕਰਤਾਰ ਦੀ ਪਾਕਸ਼ਾਲਾ ਵਿੱਚ ਭੋਜਨ ਕਰਦੇ ਕਰਾਉਂਦੇ ਹਨ.


ਕ੍ਰਿ. ਵਿ- ਜਿਤਨਾ ਵਡਾ. ਦੇਖੋ, ਜੇਵਡੁ.


ਦੇਖੋ, ਜੇਵਡੁ। ੨. ਸੰਗ੍ਯਾ- ਜੇਵੜਾ. ਰੱਸਾ. ਬੰਧਨ. "ਤੇਰੇ ਮੁੰਧ ਕਟਾਰੇ ਜੇਵਡਾ." (ਵਡ ਮਃ ੧) ਹੇ ਮੁੰਧ (ਮੁਗਧੇ)! ਤੇਰੇ ਕਟਾਰੇ (ਕਟਾਕ੍ਸ਼੍‍) ਜੇਵੜਾ.


ਕ੍ਰਿ. ਵਿ- ਜਿਤਨਾ ਵਡਾ. "ਜੇਵਡੁ ਭਾਵੈ ਤੇਵਡੁ ਹੋਇ." (ਜਪੁ) ਸਿੰਧੀ. ਜੇਡੋ.


ਦੇਖੋ, ਜੇਮਨ.


ਵਿ- ਜੇਮਨਵਾਲਾ. ਖਾਣ ਵਾਲਾ. ਦੇਖੋ, ਜੇਮਨ.