ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੋਟ ੧. ਅਤੇ ਗੁਠ ਧਾ। ੨. ਚੌਕੜੀ (ਚਪਲੀ) ਲਾਕੇ ਬੈਠਣ ਦੀ ਕ੍ਰਿਯਾ.


ਸੰਗ੍ਯਾ- ਗੁਡਾਈ. ਗੋਡੀ। ੨. ਗੋਡਾ. ਜਾਨੁ. "ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ." (ਸ. ਕਬੀਰ)


ਕ੍ਰਿ- ਗੁੱਡਣਾ, ਖੋਦਣਾ। ੨. ਧਸਾਉਣਾ. ਖੁਭਾਉਣਾ। ੩. ਉਕਸਾਉਣਾ. ਭੜਕਾਉਣਾ। ੪. ਦੁਖਾਉਣਾ. ਤੰਗ ਕਰਨਾ. ਦੇਖੋ ਮੂੜੀ। ੫. ਨਦੀਨ ਕੱਢਣਾ. ਖੇਤੀ ਦੀ ਗੁਡਾਈ ਕਰਨੀ. "ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ." (ਬਸੰ ਮਃ ੧) ਸ਼ੁਭ ਕਰਮਾਂ ਦੀ ਕਾਮਨਾ ਅਤੇ ਕੁਕਰਮਾਂ ਦਾ ਨਿਰਾਦਰ ਇਹ ਦੋ ਕੁਦਾਲ ਬਣਾਓ, ਅੰਤਹਕਰਣ ਰੂਪ ਜ਼ਮੀਨ ਗੋਡੋ.