ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ੍ਰੀ ਗੁਰੂ ਗੋਬਿੰਦਸਿੰਘ ਸਾਹਿਬ.

ਵਿ- ਤੇਗ਼ (ਤਲਵਾਰ) ਬੰਨ੍ਹਣ ਵਾਲਾ. ਖੜਗਧਾਰੀ. "ਕਹਾ ਸੁ ਤੇਗਬੰਦ ਗਾਡੇ ਰੜਿ?" (ਆਸਾ ਅਃ ਮਃ ੧)

ਫ਼ਾ. [تیغا] ਸੰਗ੍ਯਾ- ਪੱਧਰੀ ਅਤੇ ਚੌੜੀ ਤਲਵਾਰ। ੨. ਖ਼ੰਜਰ.

ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ.

ਦੇਖੋ, ਤੇਜਭਾਨੁ.

ਸੰ. तेजस्विन. ਵਿ- ਤੇਜ ਵਾਲਾ. ਪ੍ਰਕਾਸ਼ਵਾਨ. ਪ੍ਰਤਾਪੀ. ਤੇਜਧਾਰੀ.

ਜਮਾਦਾਰ ਖ਼ੁਸਾਲਸਿੰਘ ਦਾ ਭਤੀਜਾ (ਨਿੱਧੇ ਮਿੱਸਰ ਦਾ ਬੇਟਾ), ਜੋ ਸਿੱਖਰਾਜ ਵਿੱਚ ਰਾਜਾ ਦੀ ਪਦਵੀ ਰਖਦਾ ਸੀ. ਇਸ ਨੇ ਸਨ ੧੮੪੫ ਵਿੱਚ ਲਹੌਰ ਦਰਬਾਰ ਦਾ ਸੈਨਾਪਤਿ ਹੋਕੇ ਸਿੱਖ ਤ਼ਾਕਤ਼ ਨੂੰ ਕਮਜ਼ੋਰ ਕਰਨ ਲਈ ਫ਼ੌਜ ਨੂੰ ਭੜਕਾਕੇ ਅੰਗ੍ਰੇਜ਼ਾਂ ਨਾਲ ਜੰਗ ਛੇੜੇ.¹ ਇਸ ਦਾ ਦੇਹਾਂਤ ਸਨ ੧੮੬੨ ਵਿੱਚ ਹੋਇਆ ਹੈ.