ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਹ- ਜਲ. ਆਦਮੀ ਨੂੰ ਪਾਹ (ਪਾਣ) ਚੜ੍ਹਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ¹ "ਪਾਹੁਰ ਜਾਨ ਗ੍ਰਿਹਹਿ ਲੈ ਆਏ." (ਵਿਚਿਤ੍ਰ) ੨. ਖੰਡੇ ਦਾ ਅਮ੍ਰਿਤ. "ਪੀਓ ਪਾਹੁਲ ਖੰਡਧਾਰ." (ਗੁਰਦਾਸ ਕਵਿ)

ਜਿਸ ਨੇ ਪਾਹੁਲ ਪੀਤੀ ਹੈ। ੨. ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ. ਅਮ੍ਰਿਤਧਾਰੀ ਸਿੰਘ.

ਪਾਸ. ਸਮੀਪ. ਦੇਖੋ, ਨਿਵਲ। ੨. ਪਾਹੀ. ਰਾਹੀ। ੩. ਮੇਹਮਾਨ. "ਪਾਹੂ ਘਰਿ ਮੁਕਲਾਊ ਆਏ." (ਗਉ ਕਬੀਰ) ੪. ਸਿੰਧੀ. ਬਂਕਸੂਆ. ਅੰਕੁੜਾ। ੫. ਉਹ ਛੇਕ, ਜਿਸ ਵਿੱਚ ਬਕਸੂਆ ਲਗਾਇਆ ਜਾਵੇ। ੬. ਕ੍ਰਿ. ਵਿ- ਪਿੱਛੇ.

ਪਹੁਚਿਆ. ਉੱਪੜਿਆ. ਅੱਪੜਿਆ. ਦੇਖੋ, ਪਹੂਚਾ। ੨. ਸੰਗ੍ਯਾ- ਗਮ੍ਯਤਾ. ਪਹੁਁਚ. ਰਸਾਈ. "ਕਹਿਤ ਜੇਤ ਪਾਹੂਚਾ." (ਸਾਰ ਅਃ ਮਃ ੫)

ਸੰਗ੍ਯਾ- ਜ਼ਖ਼ਮ ਪੱਕਣ ਤੋਂ ਵਿੱਚੋਂ ਨਿਕਲੀ ਪੂੰ. ਰਾਧ. ਪਸ। ੨. ਸੰ. ਰਿੰਨ੍ਹਣ ਦੀ ਕ੍ਰਿਯਾ. ਪਕਾਉਣਾ. ੩. ਪੱਕਿਆ ਹੋਇਆ ਅੰਨ. ਰਸੋਈ. "ਸੋਚ ਪਾਕ ਹੋਤੀ." (ਗਉ ਅਃ ਮਃ ੫) ੪. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ, ਪਾਕਸਾਸਨ। ੫. ਵਿ- ਮੂਰਖ. ਦੇਖੋ, ਅਪਾਕ। ੬. ਫ਼ਾ. [پاک] ਪਵਿਤ੍ਰ. ਦੇਖੋ, ਪਾਕੁ। ੭. ਦੋਸ ਰਹਿਤ. ਬਿਨਾ ਕਲੰਕ। ੮. ਡਿੰਗ. ਬਾਲਕ. ਬੱਚਾ.

ਸੰਗ੍ਯਾ- ਪਾਕ ਦੈਤ ਨੂੰ ਸ਼ਾਸਨ (ਤਾੜਨ) ਵਾਲਾ, ਇੰਦ੍ਰ. ਪਾਕਰਿਪੁ.

ਸੰਗ੍ਯਾ- ਪਾਕ (ਪਕਾਉਣ) ਦੀ ਸ਼ਾਲਾ (ਘਰ), ਰਸੋਈਘਰ. ਲੰਗਰ. "ਅਪਰਸ ਕਰਤ ਪਾਕਸਾਰ." (ਸਾਰ ਪੜਤਾਲ ਮਃ ੪) "ਅਤਿ ਸੂਚੀ ਤੇਰੀ ਪਾਕਸਾਲ." (ਆਸਾ ਮਃ ੫)