ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤੇਜੋਵਤ. ਸੰਗ੍ਯਾ- ਇਕ ਕੰਡੇਦਾਰ ਝਾੜ, ਜਿਸ ਦੀ ਲਕੜੀ ਕਾਲੀ ਮਿਰਚ ਜੇਹੀ ਚਰਪਰੀ ਹੁੰਦੀ ਹੈ. ਇਹ ਪਹਾੜਾਂ ਵਿੱਚ ਵਿਸ਼ੇਸ ਪਾਇਆ ਜਾਂਦਾ ਹੈ. ਇਸ ਦੀ ਦਾਤਣ ਬਹੁਤ ਲੋਕ ਕਰਦੇ ਹਨ ਅਤੇ ਸਰਦਾਈ ਘੋਟਣ ਲਈ ਸੋਟੇ ਬਣਾਉਂਦੇ ਹਨ. ਦੰਦਾਂ ਦੀ ਪੀੜ ਦੂਰ ਕਰਨ ਵਾਸਤੇ ਇਸ ਦੀ ਛਿੱਲ ਦਾ ਚੱਬਣਾ ਬਹੁਤ ਗੁਣਕਾਰੀ ਹੈ. ਇਸ ਦਾ ਨਾਮ "ਤਿਮਰ" ਭੀ ਹੈ. L. Scinzapsus officinalis.


ਬਾਸਰਕੇ ਪਿੰਡ (ਜਿਲਾ ਅਮ੍ਰਿਤਸਰ) ਦੇ ਵਸਨੀਕ, ਭੱਲਾ ਵੰਸ਼ ਦੇ ਭੂਸਣ ਬਾਬਾ ਤੇਜਭਾਨੁ ਜੀ, ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਸਨ. ਇਨ੍ਹਾਂ ਦਾ ਸੰਖੇਪ ਨਾਮ ਤੇਜੋ ਹੈ.


(ਚੰਡੀ ੧) ਸ਼ੁੰਭ ਨਿਸ਼ੁੰਭ ਦੇ ਘੋੜਿਆਂ ਤੋਂ, ਮਾਨੋ ਮਨ (ਦਿਲ), ਤੇਜ਼ ਚਾਲ ਸਿੱਖਣ ਆਏ ਹਨ. ਭਾਵ- ਘੋੜੇ ਮਨ ਨਾਲੋਂ ਚਾਲਾਕ ਹਨ.


ਸੰ. ਤੇਜੋਵਾਨ. ਵਿ- ਤੇਜਸ੍ਵੀ. ਤੇਜ ਵਾਲਾ. "ਰਿਸ੍ਯੋ ਤੇਜਮਾਣੰ." (ਵਿਚਿਤ੍ਰ) ੨. ਸੰਗ੍ਯਾ- ਸੂਰਜ.


ਸੰ. तेजस्विन्- ਤੇਜਸ੍ਵੀ. ਵਿ- ਤੇਜਵਾਨ. "ਤੇਜਨ ਮਹਿ ਤੇਜਵੰਸੀ ਕਹੀਅਹਿ." (ਗੂਜ ਅਃ ਮਃ ੫)