ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸ਼੍‌ਲੇਸ ਕਰਨਾ. ਦੇਖੋ, ਸਲੇਸ. ਪਲੋਸਣਾ. "ਚਰਨੋਦਕ ਲੈ ਨੈਨ ਸਲੋਸੇ." (ਨਾਪ੍ਰ) ਦੇਖੋ, ਅੰ. Solution ।#੨. ਸਲਿਲ ਉਸਣ (ਗਰਮ ਪਾਣੀ) ਨਾਲ ਟਕੋਰ ਕਰਨੀ.


ਸ- ਲੋਕ. ਉਹੀ ਲੋਕ. ਵਹੀ ਦੇਸ਼। ੨. ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। ੩. ਸੰ. ਸ਼੍‌ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। ੪. ਯਸ਼ ਦਾ ਗੀਤ। ੫. ਛੰਦ. ਪਦ ਕਾਵ੍ਯ. ਪਦ੍ਯ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਲੋਕ" ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ "ਗੁਰੁ ਛੰਦ ਦਿਵਾਕਰ" ਵਿੱਚ ਦਿਖਾਏ ਗਏ ਹਨ। ੬. ਦੇਖੋ, ਅਨੁਸ੍ਟੁਭ। ੭. ਦੇਖੋ, ਸੱਲੋਕ.


ਸੰ. सल्लोक ਸੰਗ੍ਯਾ- ਭਲੇ ਲੋਕ. ਸਾਧੁ ਜਨ.


ਦੇਖੋ ਸਹਸਕ੍ਰਿਤੀ, ਸਹਸਾਕਿਰਤਾ ਅਤੇ ਗਾਥਾ.