ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੋ (ਇੰਦ੍ਰੀਆਂ) ਤੋਂ ਅਤੀਤ (ਪਰੇ). ਜੋ ਇੰਦ੍ਰੀਆਂ ਦਾ ਵਿਸਯ ਨਹੀਂ. ਅਗੋਚਰ.


ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍‍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ.


ਵਿ- ਗੋਤ ਦੀ ਪਾਲਨਾ ਕਰਨ ਵਾਲਾ.


ਸੰਗ੍ਯਾ- ਗੋਤ੍ਰਾਖ੍ਯਾ. ਗੋਤ ਦਾ ਨਾਮ। ੨. ਗੋਤ੍ਰ ਦਾ ਨਾਮ ਉੱਚਾਰਣ ਕਰਨ ਦੀ ਕ੍ਰਿਯਾ। ੩. ਗੋਤ੍ਰ ਦਾ ਆਚਾਰ. ਕੁਲਰੀਤੀ.


ਸੰ. ਕ੍ਰੋਡ. ਸੰਗ੍ਯਾ- ਗੋਦੀ. ਉਛੰਗ। ੨. ਸੰ. ਗੋਦ. ਵਿ- ਗਊ ਦੇਣ ਵਾਲਾ.