ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਾ. ਗ੍ਰਹਣ ਕੀਤੀ. ਪਕੜੀ ਵੱੜੀ, ਫੜਿਆ ਪਾਕੜਿਆ. "ਕਿਉਂ ਛੁਟੇ ਜਮ ਪਕੜਿਆ?" (ਆਸਾ ਪੱਟੀ ਮਃ ੩) "ਕੀਤੇ ਕਾਰਣਿ ਪਾਕੜੀ." (ਸ੍ਰੀ ਅਃ ਮਃ ੧)


ਪਕ਼. ਪੱਕਿਆ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ। ੨. ਪੁਖ਼ਤਾਕਾਰ. ਭਾਵ- ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. "ਪਾਕੇ ਸੇਤੀ ਖੇਲ." (ਸ. ਕਬੀਰ) ੩. ਅੰਗੂਠੇ ਜਾਂ ਉਂਗਲ ਦਾ ਫੋੜਾ.


ਪਕ੍ਵ. ਪੱਕੀ. "ਕਾਚੀ ਪਾਕੀ ਬਾਢਿ ਪਰਾਨੀ." (ਆਸਾ ਮਃ ੫) ੨. ਫ਼ਾ. [پاکی] ਸੰਗ੍ਯਾ- ਪਵਿਤ੍ਰਤਾ ਸਫਾਈ.


ਫ਼ਾ. [پاکیزہ] ਵਿ- ਪਵਿਤ੍ਰ. ਸ਼ੁੱਧ। ੨. ਨਿਰਦੋਸ.


ਫ਼ਾ. [پاکیزگی] ਸੰਗ੍ਯਾ- ਪਵਿਤ੍ਰਤਾ। ੨. ਪਰਹੇਜ਼ਗਾਰੀ.


ਵਿ- ਪਵਿਤ੍ਰ ਨਾਮਾਂ ਤੋਂ ਪਵਿਤ੍ਰ। ੨. ਪਵਿਤ੍ਰ ਕਹੇ ਜਾਣ ਵਾਲਿਆਂ ਤੋਂ ਪਵਿਤ੍ਰ. "ਪਾਕੀ ਨਾਈ ਪਾਕ ਥਾਇ ਸਚ ਪਰਵਦਿਗਾਰ." (ਸ੍ਰੀ ਅਃ ਮਃ ੧)


ਦੇਖੋ, ਪਾਕ ੩. "ਤਾ ਹੋਆ ਪਾਕੁ ਪਵਿਤੁ." (ਵਾਰ ਆਸਾ) ਭੋਜਨ ਪਵਿਤ੍ਰ ਹੋਇਆ। ੨. ਦੇਖੋ, ਪਾਕ ੬. "ਤੂੰ ਨਾਪਾਕੁ ਪਾਕੁ ਨਹੀ ਸੂਝਿਆ." (ਪ੍ਰਭਾ ਕਬੀਰ) ਇੱਥੇ ਪਾਕ ਤੋਂ ਭਾਵ ਕਰਤਾਰ ਹੈ। ੩. ਸੰ. ਪਾਕ (ਰਸੋਈ) ਬਣਾਉਣ ਵਾਲਾ ਪਾਕੁ. ਲਾਂਗਰੀ.


ਵਿ- ਪਵਿਤ੍ਰ ਤੋਂ ਪਵਿਤ੍ਰ. ਅਤਿ ਸ਼ੁੱਧ. "ਅਲਾਹ ਪਾਕੰਪਾਕ ਹੈ." (ਤਿਲੰ ਕਬੀਰ)