ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਾਬੇ ਤੇਜਭਾਨੁ ਜੀ ਦੇ ਤਨਯ (ਪੁਤ੍ਰ) ਸ਼੍ਰੀ ਗੁਰੂ ਅਮਰਦੇਵ ਜੀ. "ਭਲਉ ਭੂਹਾਲ ਤੇਜੋਤਨਾ." (ਸਵੈਯੇ ਮਃ ੩. ਕੇ) "ਭਲਉ ਪ੍ਰਸਿਧ ਤੇਜੋਤਨੌ." (ਸਵੈਯੇ ਮਃ ੩. ਕੇ)


ਕ੍ਰਿ- ਤਾੜਨਾ. ਡਾਂਟਨਾ. "ਸਤਿਗੁਰੁ ਭੇਟੈ ਜਮੁ ਨ ਤੇਟੈ." (ਪ੍ਰਭਾ ਮਃ ੫) ਯਮ ਨਹੀਂ ਤਾੜਦਾ। ੨. ਤਟ ਹੋਣਾ. ਨੇੜੇ ਢੁੱਕਣਾ. "ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ." (ਵਾਰ ਗੂਜ ੨. ਮਃ ੫)


ਕ੍ਰਿ. ਵਿ- ਤਾੜਨ ਕਰਕੇ. "ਸਰਦਾਰਨ ਤੇਟਿ ਬਰੰਗਨ ਭੇਟੇ." (ਚਰਿਤ੍ਰ ੨) ਵਰਾਂਗਨਾ (ਅਪਸਰਾ) ਨੂੰ ਮਿਲੇ.


ਕ੍ਰਿ. ਵਿ- ਤਿਤਨਾ ਵਡਾ. ਉਤਨਾ ਵਡਾ.


ਕ੍ਰਿ. ਵਿ- ਤਾਵਤ. ਉਤਨਾ. ਉਸ ਕ਼ਦਰ. "ਜੇਤੇ ਮਾਇਆ ਰੰਗ ਤੇਤ ਪਛਾਵਿਆ." (ਆਸਾ ਮਃ ੫) "ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ." (ਆਸਾ ਛੰਤ ਮਃ ੫)


ਕ੍ਰਿ. ਵਿ- ਤਾਵਤ. ਉਤਨਾ। ੨. ਸੰਗ੍ਯਾ- ਤਾਵੀਜ਼. ਧਾਤੁ ਵਿੱਚ ਮੜ੍ਹਿਆਹੋਇਆ ਜੰਤ੍ਰ. "ਜਬ ਤੇਤਾ ਇਹ ਕਰ ਤੇ ਲੀਜੈ." (ਕ੍ਰਿਸਨਾਵ) ੩. ਤੇਤਾ ਯੁਗ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ)


ਦੇਖੋ, ਤ੍ਰਿਤਾਲੀ.


ਕ੍ਰਿ. ਵਿ- ਤਾਵਤ. ਉਤਨਾ. ਤਾਵਨ੍‌ਮਾਤ੍ਰ.