ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਕ੍ਸ਼੍‍. ਤ਼ਰਫ਼. ਓਰ. "ਦੁਹੂ ਪਾਖ ਕਾ ਆਪਹਿ ਧਨੀ." (ਸੁਖਮਨੀ) ੨. ਸਹਾਇਤਾ. ਪੱਖ ਤ਼ਰਫ਼ਦਾਰੀ. "ਬੇਪਰਵਾਹ ਸਦਾ ਰੰਗਿ ਹਰਿ ਕੈ ਜਾਕੋ ਪਾਖੁ ਸੁਆਮੀ." (ਟੋਡੀ ਮਃ ੫) ੩. ਦੇਖੋ, ਪਕ੍ਸ਼੍‍ ਅਤੇ ਪੱਖ.


ਸੰਗ੍ਯਾ- ਪਾਸਾਣ. ਪੱਧਰ. "ਦਇਆ ਹਮ ਪ੍ਰਭੁ ਬਾਰਹੁ, ਪਾਖਣ ਤਾਰਹੁ." (ਆਸਾ ਛੰਤ ਮਃ ੪)


ਬਸ਼ਹਰ ਨਿਵਾਸੀ ਝੰਡੇ ਤਖਾਣ ਦਾ ਪਿਤਾ, ਜੋ ਪੁਤ੍ਰ ਸਮੇਤ ਗੁਰੂ ਨਾਨਕ ਸ੍ਵਾਮੀ ਦਾ ਸਿੱਖ ਹੋਕੇ ਧਰਮ- ਪ੍ਰਚਾਰਕ ਅਤੇ ਮਹਾਨ ਉਪਕਾਰੀ ਹੋਇਆ। ੨. ਸੰ. ਪ੍ਰੱਖਰ (प्रक्खर). ਹਾਥੀ ਘੋੜੇ ਦਾ ਜ਼ੰਜੀਰਦਾਰ ਹੋਹੇ ਦਾ ਝੁੱਲ, ਜਿਸ ਤੋਂ ਜੰਗ ਵਿੱਚ ਸ਼ਰੀਰ ਦੀ ਰਖ੍ਯਾ ਹੋਵੇ. "ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ." (ਸ੍ਰੀ ਅਃ ਮਃ ੧)


ਪ੍ਰੱਖਰ ਨਾਲ ਸਜੇ ਹੋਏ. ਦੇਖੋ, ਪਾਖਰ ੨.


ਦੇਖੋ, ਪਾਖਰ ੨। ੨. ਉੱਠ ਦਾ ਪਲਾਣ. ਸ਼ੂਤਰ ਦੀ ਕਾਠੀ. ਸਿੰਧੀ- ਪਾਖੜੋ। ੩. ਪਗਬੰਧਨ. ਉਹ ਰੱਸਾ, ਜੋ ਪਸ਼ੂ ਨੂੰ ਖੜਾ ਕਰਨ ਲਈ ਪੈਰੀਂ ਬੱਧਾ ਜਾਵੇ.


ਪਕ੍ਸ਼੍‍ ਮੇਂ. "ਹਮ ਪਰੇ ਭਾਗਿ ਤੁਮ ਪਾਖਾ." (ਜੈਤ ਮਃ ੪) ਅਸੀਂ ਭੱਜਕੇ ਆਪ ਦੇ ਪੱਖ ਵਿੱਚ ਆਏ ਹਾਂ। ੨. ਸੰਗ੍ਯਾ- ਪੰਖਾ. ਵ੍ਯਜਨ. "ਗੁਰੁ ਕਉ ਝੂਲਾਵਉ ਪਾਖਾ." (ਗਉ ਅਃ ਮਃ ੫)


ਪਾ (ਪੈਰ) ਖਾਕ (ਧੂਲਿ). ਚਰਣਰਜ. "ਤੇਰੇ ਚਾਕਰਾ ਪਾਖਾਕ." (ਤਿਲੰ ਮਃ ੧)


ਸੰ. ਪਾਸਾਣ. ਪੀਹ ਦੇਣ ਵਾਲਾ, ਪੱਥਰ. ਸ਼ਿਲਾ. "ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ." (ਸਾਰ ਮਃ ੫) ਦੇਖੋ, ਪਸ ੨। ੨. ਗੰਧਕ. ਗੰਧਰਕ.


ਵਿ- ਪੱਥਰ ਨਾਲ ਸੰਬੰਧਿਤ. ਪੱਥਰ ਦਾ। ੨. ਪਥਰ ਵਿੱਚ. "ਪਾਖਾਣਿ ਕੀਟ ਗੁਪਤ ਹੋਇ ਰਹਿਤਾ." (ਆਸਾ ਧੰਨਾ)


ਦੇਖੋ, ਪਾਖਾਣ. "ਜਿਉ ਪਾਖਾਣੁ ਨਾਵ ਚੜਿ ਤਰੈ." (ਸੁਖਮਨੀ) ੨. ਵਿ- ਪਾਸਾਣ ਜੇਹਾ ਕਠੋਰ. "ਮਿਲਿ ਸਾਧੂ ਪਾਖਾਣੂ ਹਰਿਓ ਮਨ ਮੁੜਾ." (ਜੈਤ ਮਃ ੪)


ਪਾਸਾਣ. ਪੱਥਰ. "ਪਾਖਾਨ ਗਢਿਕੈ ਮੂਰਤਿ ਕੀਨੀ." (ਆਸਾ ਕਬੀਰ)