ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੈਨ. "ਇਕ ਜੈਨੀ ਉਝੜਿ ਪਾਇ." (ਵਾਰ ਮਲਾ ਮਃ ੧)


ਦੇਖੋ, ਜਯਪਤ੍ਰ.


ਦੇਖੋ, ਜਯਪਾਲ.


ਦੇਖੋ, ਜਯਸਿੰਘ.


ਦੇਖੋ, ਅਕਬਰ ਅਤੇ ਚਤੌੜ। ੨. ਇੱਕ ਪਹਾੜੀ ਯੋਧਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਦੀ ਸੈਨਾ ਨਾਲ ਭਿੜਿਆ. "ਜੈਮਲ ਕੋਪ ਚਢ੍ਯੋ ਰਣ ਮੇ ਕਰ ਮੇ ਬਰਛੀ ਤਿਰਛੀ ਗਹਿ ਲੀਨੀ." (ਗੁਰੁਸੋਭਾ)


ਇਹ ਕਨ੍ਹੈਯਾ ਸਰਦਾਰ, ਫਤੇਗੜ੍ਹ (ਜਿਲਾ ਗੁਰਦਾਸਪੁਰ) ਦਾ ਰਈਸ ਸੀ. ਇਸ ਦੀ ਸੁਪੁਤ੍ਰੀ ਚੰਦਕੌਰ ਦਾ ਵਿਆਹ ੬. ਫਰਵਰੀ ਸਨ ੧੮੧੨ ਨੂੰ ਵਡੀ ਧੂਮਧਾਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ਾਹਜ਼ਾਦਾ ਖੜਗ ਸਿੰਘ ਨਾਲ ਹੋਇਆ. ਇਸ ਸ਼ਾਦੀ ਵਿੱਚ ਫੂਲਕਿਆਨ ਰਾਜੇ, ਭਾਈ ਸਾਹਿਬ ਕੈਥਲ ਅਤੇ ਗਵਰਨਰ ਜਨਰਲ ਦਾ ਏਜੈਂਟ ਸਰ ਡੇਵਿਡ ਆਕਟਰਲੋਨੀ ਸ਼ਾਮਿਲ ਸੀ. ਮਹਾਰਾਨੀ ਚੰਦਕੌਰ ਦੀ ਕੁੱਖ ਤੋਂ ਕੌਰ ਨੌਨਿਹਾਲ ਸਿੰਘ ਦਾ ਜਨਮ ਹੋਇਆ. ਦੇਖੋ, ਖੜਗ ਸਿੰਘ, ਚੰਦਕੌਰ ਅਤੇ ਨੌਨਿਹਾਲ ਸਿੰਘ.


ਸੰਗ੍ਯਾ- ਜਯਮਾਲਾ. ਉਹ ਮਾਲਾ ਜੋ ਜੰਗ ਅਤੇ ਸ੍ਵਯੂਬਰ ਜਿੱਤਣ ਵਾਲੇ ਦੇ ਗਲ ਪਹਿਰਾਈ ਜਾਵੇ.


ਵ੍ਯਾਸ ਦੇ ਚੇਲਿਆਂ ਵਿੱਚੋਂ ਇੱਕ ਵਡਾ ਵਿਦ੍ਵਾਨ, ਜੋ ਪੂਰਵਮੀਮਾਂਸਾ ਸ਼ਾਸਤ੍ਰ ਦਾ ਆਚਾਰਯ ਹੈ. ਮਹਾਭਾਰਤ ਦੇ ਅਸ਼੍ਵਮੇਧ ਪਰਵ ਤੋਂ ਭਿੰਨ, ਜੈਮਿਨਿ ਕ੍ਰਿਤ ਅਸ਼੍ਵਮੇਧ ਦੇਖੀਦਾ ਹੈ, ਜਿਸ ਵਿੱਚ ਕਈ ਪ੍ਰਸੰਗ ਮਹਾਭਾਰਤ ਤੋਂ ਨਵੇਂ ਹਨ. ਜੈਮਿਨਿ ਦਾ ਪੁਤ੍ਰ ਸੁਮੰਤੁ ਭੀ ਵਡਾ ਵਿਦ੍ਵਾਨ ਹੋਇਆ ਹੈ.