ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਰਜਦਾਰ. ਜਿਸ ਨੇ ਰਿਣ ਦੇਣਾ ਹੈ। ੨. ਖ਼ਾ. ਤਨਖਾਹੀਆ. ਧਰਮਦੰਡ ਦਾ ਅਧਿਕਾਰੀ.


ਕ੍ਰਿ- ਦਾਨ ਕਰਨਾ. ਬਖਸ਼ਣਾ.


ਦੇਨੇ ਮੇਂ. ਦੇਣ (ਦਾਨ) ਦਾ. "ਦੇਣਿ ਨ ਅੰਤੁ." (ਜਪੁ)


ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)


ਕ੍ਰਿ. ਵਿ- ਦਿੰਦਾ. ਦਾਨ ਕਰਦਾ. "ਦੇਦਾ ਰਹੈ ਨ ਚੂਕੈ ਭੋਗ." (ਸੋਦਰੁ) ੨. ਸੰਗ੍ਯਾ- ਦੇਣ ਵਾਲਾ. ਦਾਤਾ. "ਦੇਦਾ ਦੇ ਲੈਦੇ ਥਕਿ ਪਾਹਿ." (ਜਪੁ) "ਦੇਦੇ ਥਾਵਹੁ ਦਿਤਾ ਚੰਗਾ." (ਵਾਰ ਮਾਝ ਮਃ ੧) ਦਾਤਾ ਨਾਲੋਂ ਦਾਨ ਕੀਤਾ ਪਦਾਰਥ ਚੰਗਾ ਮੰਨ ਰੱਖਿਆ ਹੈ.


ਦਿੰਦੇ ਹਨ। ੨. ਦੇਣਾ. ਦਾਨ ਕਰਨਾ। ੩. ਦੇਖੋ, ਦੈਨ.