ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਿਨ ਛਿਪਣ ਦਾ ਵੇਲਾ, ਜਦ ਗਾਈਆਂ ਚਰਕੇ ਘਰਾਂ ਨੂੰ ਮੁੜਦੀਆਂ ਹਨ ਅਤੇ ਉਨ੍ਹਾਂ ਦੇ ਖੁਰਾਂ ਤੋਂ ਗਰਦ ਉਠਦੀ ਹੈ. ਦੇਖੋ, ਧੇਨੁਧੂਰਿ ਵੇਲਾ.


ਦੇਖੋ, ਗੂਣ. "ਗਿਆਨ ਗੋਨ ਭਰਡਾਰੀ." (ਕੇਦਾ ਕਬੀਰ) ੨. ਦੇਖੋ, ਪਹਿਲਾ ਪੂਤ.


ਸੰ. ਸੰਗ੍ਯਾ- ਗਊ ਦੀ ਰਖ੍ਯਾ ਕਰਨ ਵਾਲਾ. ਗੋਪਾਲਕ. ਗਵਾਲਾ। ੨. ਗੋ (ਪ੍ਰਿਥਿਵੀ) ਨੂੰ ਪਾਲਨ ਵਾਲਾ ਰਾਜਾ। ੩. ਦੇਖੋ, ਗੋਪਨ.


ਵਿ- ਗੋਪ੍ਤਾ. ਰਕ੍ਸ਼੍‍ਕ. ਰਖ੍ਯਾ ਕਰਨ ਵਾਲਾ. "ਦਾਸਨ ਕੋ ਗੋਪਤਾ ਸੁ ਨੰਦ ਕੋ ਉਬਾਰੈ ਕ੍ਯੋਂ ਨ?" (ਗੁਪ੍ਰਸੂ)


ਸੰਗ੍ਯਾ- ਗਾਂ ਦਾ ਪੈਰ। ੨. ਗਊ ਦੇ ਪੈਰ ਦਾ ਜ਼ਮੀਨ ਪੁਰ ਲੱਗਾ ਚਿੰਨ੍ਹ.


ਸੰ. ਸੰਗ੍ਯਾ- ਰਖ੍ਯਾ। ੨. ਲੁਕਾਉਣਾ. ਦੁਰਾਉ। ੩. ਜੁਗੁਪਸਨ. ਨਿੰਦਣਾ. "ਜਿਨਿ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ." (ਵਾਰ ਸੋਰ ਮਃ ੪) "ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ." (ਵਾਰ ਗਉ ੧. ਮਃ ੪) ਦੇਖੋ, ਗੁਪ ਧਾ.


ਵਿ- ਛੁਪਾਉਣ ਲਾਇਕ਼। ੨. ਰਖ੍ਯਾ ਕਰਨ ਯੋਗ੍ਯ.


ਵਿ- ਗਵਾਲਿਆਂ ਦਾ ਸ੍ਵਾਮੀ। ੨. ਸੰਗ੍ਯਾ- ਨੰਦ, ਜਿਸ ਦੇ ਘਰ ਕ੍ਰਿਸਨ ਜੀ ਨੇ ਪਰਵਰਿਸ਼ ਪਾਈ.


ਗੋਪਾਲ ਦੀ ਥਾਂ ਇਹ ਸ਼ਬਦ ਹੈ. ਦੇਖੋ, ਗੋਪਾਲ ੫. "ਨ੍ਰਿਪੰ ਗੋਪਲਾਯੰ ਖਰੋ ਖੇਤ ਗਾਜੈ." (ਵਿਚਿਤ੍ਰ)


ਗੋਪ੍‌ਤਾ ਦਾ ਸੰਖੇਪ. ਰਖ੍ਯਾ ਕਰਨ ਵਾਲਾ। ੨. ਸੰ. ਵਿ- ਛੁਪਾਉਣ (ਲੁਕੋਣ) ਵਾਲਾ। ੩. ਨਾਸ਼ ਕਰਨ ਵਾਲਾ। ੪. ਸੰਗ੍ਯਾ- ਗੋਪ ਜਾਤਿ ਦੀ ਇਸਤ੍ਰੀ. ਅਹੀਰਨ। ੫. ਬੁੱਧ ਭਗਵਾਨ ਦੀ ਇਸਤ੍ਰੀ, ਜਿਸ ਦਾ ਨਾਉਂ ਯਸ਼ੋਧਰਾ ਭੀ ਹੈ.


ਕੱਤਕ ਸੁਦੀ ੮, ਜਿਸ ਦਿਨ ਕ੍ਰਿਸਨ ਜੀ ਨੇ ਗਾਈਆਂ ਚਾਰਣੀਆਂ ਆਰੰਭ ਕੀਤੀਆਂ ਸਨ. ਹੁਣ ਇਹ ਸਾਰੇ ਭਾਰਤ ਵਿੱਚ ਤ੍ਯੋਹਾਰ ਮਨਾਇਆ ਜਾਂਦਾ ਹੈ. ਇਸ ਦਿਨ ਹਿੰਦੂ ਗਾਈਆਂ ਨੂੰ ਹਾਰ ਪਹਿਨਾਉਂਦੇ ਅਤੇ ਉੱਤਮ ਭੋਜਨ ਖਵਾਉਂਦੇ ਹਨ.