ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਪੇਟੋ. ਮਿਲਾਓ. ਦੇਖੋ, ਪਾਗਨਾ. "ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ." (ਬਿਲਾ ਮਃ ੫) ਅੱਗ ਵਿਚ ਸੁੱਟੇ.


ਕ੍ਰਿ- ਪਾਕ ਕਰਨਾ. ਪਕਾਉਣਾ। ੨. ਚਾਸ਼ਨੀ ਵਿੱਚ ਲਪੇਟਣਾ। ੨. ਭਾਵ ਕਿਸੇ ਵਿਸਯ ਵਿੱਚ ਮਗਨ ਹੋਣਾ. "ਹਰਿ ਕੇ ਰਸ ਪਾਗੋ." (ਹਜਾਰੇ ੧੦)


ਪ੍ਰਾ. ਵਿ- ਸਿਰੜਾ. ਵਿਕ੍ਸ਼ਿਪਤ. ਬਾਵਲਾ. ਵਿਸ਼੍ਵਕੋਸ਼ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਮੰਨਕੇ ਅਰਥ ਕੀਤਾ ਹੈ- ਪਾ ਰਕ੍ਸ਼੍‍ਣੰ ਤਸਮਾਤ੍‌ ਗਲਤਿ. ਅਰਥਾਤ ਜੋ ਆਪਣੀ ਰ਼ਖ੍ਯਾ ਕਰਨੋਂ ਰਹਿ ਗਿਆ ਹੈ. ਕਿਤਨਿਆਂ ਨੇ ਇਸ ਸ਼ਬਦ 'ਪਾ- ਬ ਗਿਲ' ਤੋਂ ਬਣਿਆ ਮੰਨਿਆ ਹੈ. ਅਰਥਾਤ ਜਿਸ ਦੇ ਪੈਰ ਮਿੱਟੀ ਨਾਲ ਲਿਬੜੇ ਰਹਿਂਦੇ ਹਨ.


ਪਾਗਿਆ. ਦੇਖੋ, ਪਾਗਨਾ ੩. "ਅਮਿਅ ਸਰੋਵਰਿ ਪਾਗਾ." (ਧਨਾ ਮਃ ੫) ੨. ਫ਼ਾ. [پاگاہ] ਪਾਗਾਹ. ਸੰਗ੍ਯਾ- ਪਗਡੰਡੀ। ੩. ਅਸਤਬਲ. ਅਸ਼੍ਵਸ਼ਾਲਾ. "ਜਲ ਕੇ ਅਸ਼੍ਵ ਅਸ਼੍ਵ ਇਕ ਜਾਯੋ। ਸੋ ਪਾਗਾ ਰਾਜਾ ਕੇ ਆਯੋ." (ਚਰਿਤ੍ਰ ੧੨੨) ਦਰਿਆਈ ਘੋੜੇ ਨੇ ਇੱਕ ਘੋੜਾ ਪੈਦਾ ਕੀਤਾ, ਜੋ ਰਾਜੇ ਦੇ ਤਬੇਲੇ ਆਇਆ.


ਲਪੇਟਿਆ. ਮਗਨ ਹੋਇਆ. ਦੇਖੋ, ਪਾਗਨਾ। ੨. ਪਗੋਂ ਪੈ. ਪੈਰਾਂ ਉੱਪਰ "ਮਸਤਕ ਡਾਰਿ ਗੁਰ- ਪਾਗਿਓ." (ਗਉ ਮਃ ੫)


ਲਪੇਟੀ. ਮਗਨ ਹੋਈ. ਦੇਖੋ, ਪਾਗਨਾ। ੨. ਪੈਰਾਂ ਦੀ. ਪਗੋਂ ਕੀ. "ਰੇਨ ਨਾਨਕ ਜਨਪਾਗੀ." (ਮਲਾ ਮਃ ੫) ੩. ਪੈਰਾਂ ਉੱਪਰ. ਪਗੀਂ. "ਮਸਤਕ ਆਨਿਧਰਿਓ ਪ੍ਰਭਪਾਗੀ." (ਕਾਨ ਮਃ ੫)


ਲਪੇਟੇ. ਢਕੇ। ੨. ਪ੍ਰੇਮ ਵਿੱਚ ਮਗਨ ਹੋਏ. ਦੇਖੋ, ਪਾਗਨਾ. "ਰਹਿਨ ਨ ਪਾਵਉ ਬਿਨੁ ਪਗ ਪਾਗੇ." (ਸੂਹੀ ਮਃ ੫) ੨. ਪਗੋਂ ਮੇਂ. ਚਰਨਾਂ ਵਿੱਚ. "ਸਗਲ ਨਿਧਿ ਪ੍ਰਭਪਾਗੇ." (ਆਸਾ ਛੰਤ ਮਃ ੫)