ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. - ਅਪਹਰਣ. ਕ੍ਰਿ- ਚੁਰਾਉਣਾ। ੨. ਲੁੱਟਣਾ. ਦੇਖੋ, ਅਉਹੇਰੀ। ੩. ਲੁਕੋਣਾ. ਛੁਪਾਉਣਾ.
ਵਿ- ਅਪਹਰਣੀਯ. ਅਪਹਾਰ ਯੋਗ੍ਯ. ਹਾਨਿ (ਨੁਕਸਾਨ) ਲਾਇਕ। ੨. ਚੁਰਾਉਣ ਯੋਗ੍ਯ। ੩. ਛੁਪਾਉਣ ਲਾਇਕ। ੪. ਆਯੁ- ਹਾਨਿ. ਜਿਸ ਦੀ ਆਯੁ (ਉਮਰ) ਸਮਾਪਤ ਹੋ ਗਈ ਹੈ. ਵਿਨਾਸ਼ ਹੋਣ ਵਾਲਾ. "ਓਹ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ." (ਵਾਰ ਗੂਜ ੧. ਮਃ ੩)
ਸੰ. ਅਪਹਾਰ. ਸੰਗ੍ਯਾ- ਚੋਰੀ, ਲੁੱਟ। ੨ ਛੁਪਾਉ. ਲੁਕਾਉ। ੩. ਹਾਨੀ. ਨੁਕਸਾਨ. "ਬਿਨੁ ਮੁਕੰਦ ਤਨੁ ਹੁਇ ਅਉਹਾਰ." (ਗੌਂਡ ਰਵਿਦਾਸ) ੪. ਸੰ. ਅਵਹਾਰ ਚੋਰ। ੫. ਨਾਕੂ. ਘੜਿਆਲ. ਮਗਰਮੱਛ। ੬. ਸੱਦਾ. ਬੁਲਾਵਾ.
ਸੰ. ਅਵਹੇਲਨ. ਸੰਗ੍ਯਾ- ਅਵਗ੍ਯਾ ਕਰਨਾ ੨. ਅਪਮਾਨ (ਨਿਰਾਦਰ) ਕਰਨਾ। ੩. ਦੇਖੋ, ਅਉਹਰਣ। ੪. ਦੇਖੋ, ਅਵਹੇਰਣ.
ਅਵਹੇਲਨ ਕਰੀ. ਅਪਮਾਨਿਤ ਕੀਤੀ. "ਖਸਮਿ ਦੁਹਾਗਣਿ ਤਜਿ ਅਉਹੇਰੀ." (ਗੌਂਡ ਕਬੀਰ) ਪਤੀ ਨੇ ਦੁਹਾਗਣ ਨਿਰਾਦਰ ਕਰਕੇ ਛੱਡ ਦਿੱਤੀ ਹੈ। ੨. ਅਪਹਰਣ (ਲੁੱਟਣ) ਵਾਲੀ. ਲੁਟੇਰੀ. "ਸਗਲ ਮਾਹਿ ਨਕਟੀ ਕਾ ਵਾਸਾ, ਸਗਲ ਮਾਰਿ ਅਉਹੇਰੀ." (ਆਸਾ ਕਬੀਰ)
a poem of eight stanzas, octet cf. ਚੌਪਦਾ
the eighth of lunar fortnight
stamped paper (used for legal deeds)
untruth, falsehood; untrue, false