ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸਰਵ- ਕੌਣ. ਕੇਹੜਾ। ੨. ਫ਼ਾ. [یک] ਇੱਕ. ਏਕ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧)
[یحٰےخاں] ਜ਼ਕਰੀਆਖ਼ਾਨ (ਖ਼ਾਨ- ਬਹਾਦੁਰ) ਦਾ ਬੇਟਾ ਅਤੇ ਸ਼ਾਹਨਵਾਜ਼ਖ਼ਾਨ ਦਾ ਭਾਈ. ਇਹ ਦੋ ਸਾਉਂਣ ਸੰਮਤ ੧੮੦੨ (ਸਨ ੧੭੪੫) ਨੂੰ ਖ਼ਾਨਬਹਾਦੁਰ ਦੇ ਮਰਣ ਪੁਰ ਕੁਝ ਸਮਾਂ ਲਹੌਰ ਦਾ ਹਾਕਿਮ ਰਿਹਾ ਹੈ. ਇਸ ਨੇ ਸਿੱਖਾਂ ਨਾਲ ਲੜਦੇ ਭਿੜਦੇ ਸਮਾਂ ਵਿਤਾਇਆ ਅਤੇ ਅਨੇਕ ਧਰਮਵੀਰਾਂ ਨੂੰ ਵਡੇ ਦੁੱਖ ਦੇਕੇ ਮਾਰਿਆ. ਇਸ ਦਾ ਮਕਬਰਾ ਲਹੌਰ ਪਾਸ ਬੇਗਮਪੁਰੇ ਦੇ ਪੂਰਵ "ਬੱਗਾ ਗੁੰਬਜ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਮੀਰਮੰਨੂ
[یہوُدی] ਹੀ. Jew. Paleatine ਦੇ Juzea ਇਲਾਕੇ ਦਾ ਵਸਨੀਕ। ੨. ਮਹਾਤਮਾ ਮੂਸਾ ਨੂੰ ਪੈਗ਼ੰਬਰ ਅਤੇ ਤੌਰੇਤ ਨੂੰ ਧਰਮਪੁਸ੍ਤਕ ਮੰਨਣ ਵਾਲਾ. ਯਹੂਦੀ ਲੋਕ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਅਰ ਵਪਾਰ ਵਿੱਚ ਵਡੇ ਨਿਪੁਣ ਹਨ. ਇਹ ਈਸਾਈਆਂ ਦੇ ਹੱਥੋਂ ਤੰਗ ਆਕੇ ਬੇਘਰੇ ਹੋਕੇ ਦੇਸ਼ ਦੇਸ਼ਾਂਤਰਾਂ ਵਿੱਚ ਭਟਕਦੇ ਰਹੇ ਹਨ. ਇਨ੍ਹਾਂ ਦੇ ਤਸੀਹਿਆਂ ਦਾ ਜਿਕਰ ਕਰਦੇ ਰੋਮ ਖੜੇ ਹੁੰਦੇ ਹਨ. ਇਸ ਵਡੇ ਜੰਗ ਮਗਰੋਂ ਅੰਗ੍ਰੇਜਾਂ ਨੇ ਯਹੂਦੀਆਂ ਤੇ ਕਰਸ ਖਾਕੇ ਮੁੜ ਇਨ੍ਹਾਂ ਨੂੰ ਆਪਣੇ ਪੁਰਾਣੇ ਵਤਨ ਵਸਾਣ ਦਾ ਜਤਨ ਕੀਤਾ ਹੈ.#ਯਹੂਦੀ ਖ਼ੁਦਾ ਦੇ ਹੁਕਮ ਅਨੁਸਾਰ ਛਨਿੱਛਰਵਾਰ ਨੂੰ ਪਵਿਤ੍ਰ ਦਿਨ ਮੰਨਦੇ, ਸੱਤ ਵਾਰ ਨਮਾਜ਼ ਪੜ੍ਹਦੇ ਅਤੇ ਚਾਲੀਹ ਰੋਜ਼ੇ ਰਖਦੇ ਹਨ. ਦੇਖੋ, ਮੂਸਾ.