ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨.
ਵਸਦਾ ਹੈ। ੨. ਦੇਖੋ, ਵਸਤੁ। ੩. ਅ਼. [وسط] ਵਸ੍‍ਤ਼. ਕਮਰ. ਲੱਕ. ਕਟਿ। ੪. ਮਧ੍ਯ ਭਾਗ. ਵਿਚਾਲਾ.
ਸੰ. ਪਿਚਕਾਰੀ। ੨. ਮਸਾਨਾ. ਮਤਾਸ਼ਯ। ੩. ਪੇਡੂ। ੪. ਯੋਗ ਦੀ ਇਕ ਕ੍ਰਿਯਾ ਦੇਖੋ, ਖਟਕਰਮ ੨. ਦਾ (ਸ).
ਸੰ. ਵਸਤਿ. ਵਸਦਾ ਹੈ। ੨. ਸੰਗ੍ਯਾ- ਰਹਾਇਸ਼. ਨਿਵਾਸ। ੩. ਘਰ. ਨਿਵਾਸ ਦਾ ਥਾਂ। ੪. ਆਬਾਦੀ. ਵਸੋਂ। ੫. ਰਾਤ. ਰਾਤ੍ਰਿ। ੬. ਸੰ. वस्ति- ਵਸ੍ਤਿ. ਮਸਾਨਾ. ਮੂਤ੍ਰਾਸ਼ਯ। ੭. ਪੇਡੂ। ੮. ਪਿਚਕਾਰੀ। ੯. ਦੇਖੋ, ਖਟਕਰਮ ੨. ਦਾ (ਸ).
ਸੰ. ਵਸ੍‍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍‍ਤੁ ਸਮਾਵੈ." (ਵਾਰ ਆਸਾ)
objectivity, objectification, externalisation
present participle form of ਵੱਸਣਾ raining; adjective, masculine inhabitant, living